ਯਿਰਮਿਯਾਹ 10

ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ; ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ, ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ; ਉਹਨਾਂ ਵਿੱਚ ਸਾਹ ਨਹੀਂ ਹੈ।

Jeremiah 10:14 (UKJV) Every man is brutish in his knowledge: every founder is confounded by the graven image: for his molten image is falsehood, and there is no breath in them.

12ਪਰ ਪਰਮੇਸ਼ਵਰ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ; ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ਹੈ।

13ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ; ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ। ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।

14ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ; ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ, ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ; ਉਹਨਾਂ ਵਿੱਚ ਸਾਹ ਨਹੀਂ ਹੈ।

15ਉਹ ਵਿਅਰਥ ਹਨ, ਮਖੌਲ ਦੀਆਂ ਵਸਤਾਂ ਹਨ; ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।

16ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ, ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ, ਇਸਰਾਏਲ ਸਮੇਤ, ਜੋ ਉਸ ਦੀ ਵਿਰਾਸਤ ਦੇ ਲੋਕ ਹਨ, ਉਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.