ਯਿਰਮਿਯਾਹ 10

ਪਰ ਪਰਮੇਸ਼ਵਰ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ; ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ਹੈ।

Jeremiah 10:12 (UKJV) He has made the earth by his power, he has established the world by his wisdom, and has stretched out the heavens by his discretion.

10ਪਰ ਯਾਹਵੇਹ ਸੱਚਾ ਪਰਮੇਸ਼ਵਰ ਹੈ; ਉਹ ਜੀਉਂਦਾ ਪਰਮੇਸ਼ਵਰ, ਸਦੀਪਕਾਲ ਦਾ ਰਾਜਾ ਹੈ। ਜਦੋਂ ਉਹ ਗੁੱਸੇ ਹੁੰਦਾ ਹੈ, ਧਰਤੀ ਕੰਬਦੀ ਹੈ; ਕੌਮਾਂ ਉਹ ਦੇ ਕ੍ਰੋਧ ਨੂੰ ਸਹਿ ਨਹੀਂ ਸਕਦੀਆਂ।

11“ਉਹਨਾਂ ਨੂੰ ਇਹ ਦੱਸੋ: ‘ਇਹ ਦੇਵਤੇ, ਜਿਨ੍ਹਾਂ ਨੇ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਧਰਤੀ ਤੋਂ ਅਤੇ ਅਕਾਸ਼ ਦੇ ਹੇਠਾਂ ਤੋਂ ਨਾਸ਼ ਹੋ ਜਾਣਗੇ।’ ”

12ਪਰ ਪਰਮੇਸ਼ਵਰ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ; ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ਹੈ।

13ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ; ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ। ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।

14ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ; ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ, ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ; ਉਹਨਾਂ ਵਿੱਚ ਸਾਹ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.