ਯਿਰਮਿਯਾਹ 10

ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ ਨਾ ਹੀ ਅਕਾਸ਼ ਵਿੱਚ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।

Jeremiah 10:2 (UKJV) Thus says the LORD, Learn not the way of the heathen, and be not dismayed at the signs of heaven; for the heathen are dismayed at them.

1ਹੇ ਇਸਰਾਏਲ ਦੇ ਲੋਕੋ ਸੁਣੋ, ਯਾਹਵੇਹ ਤੁਹਾਨੂੰ ਕੀ ਆਖਦਾ ਹੈ।

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ ਨਾ ਹੀ ਅਕਾਸ਼ ਵਿੱਚ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।

3ਲੋਕਾਂ ਦੇ ਅਮਲ ਵਿਅਰਥ ਹਨ; ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ, ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।

4ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ; ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨ ਤਾਂ ਕਿ ਇਹ ਟੁੱਟੇ ਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.