ਯਿਰਮਿਯਾਹ 10

ਲੋਕਾਂ ਦੇ ਅਮਲ ਵਿਅਰਥ ਹਨ; ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ, ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।

Jeremiah 10:3 (UKJV) For the customs of the people are vain: for one cuts a tree out of the forest, the work of the hands of the workman, with the axe.

1ਹੇ ਇਸਰਾਏਲ ਦੇ ਲੋਕੋ ਸੁਣੋ, ਯਾਹਵੇਹ ਤੁਹਾਨੂੰ ਕੀ ਆਖਦਾ ਹੈ।

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ ਨਾ ਹੀ ਅਕਾਸ਼ ਵਿੱਚ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।

3ਲੋਕਾਂ ਦੇ ਅਮਲ ਵਿਅਰਥ ਹਨ; ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ, ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।

4ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ; ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨ ਤਾਂ ਕਿ ਇਹ ਟੁੱਟੇ ਨਾ।

5ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ। ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੇ। ਉਹਨਾਂ ਤੋਂ ਨਾ ਡਰੋ; ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.