ਯਿਰਮਿਯਾਹ 10

ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ। ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੇ। ਉਹਨਾਂ ਤੋਂ ਨਾ ਡਰੋ; ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”

Jeremiah 10:5 (UKJV) They are upright as the palm tree, but speak not: they must essentially be borne, because they cannot go. Be not afraid of them; for they cannot do evil, neither also is it in them to do good.

3ਲੋਕਾਂ ਦੇ ਅਮਲ ਵਿਅਰਥ ਹਨ; ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ, ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।

4ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ; ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨ ਤਾਂ ਕਿ ਇਹ ਟੁੱਟੇ ਨਾ।

5ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ। ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੇ। ਉਹਨਾਂ ਤੋਂ ਨਾ ਡਰੋ; ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”

6ਹੇ ਯਾਹਵੇਹ, ਤੇਰੇ ਵਰਗਾ ਕੋਈ ਨਹੀਂ; ਤੂੰ ਮਹਾਨ ਹੈ, ਅਤੇ ਤੇਰਾ ਨਾਮ ਸ਼ਕਤੀਸ਼ਾਲੀ ਹੈ।

7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਤੂੰ ਇਸ ਜੋਗ ਹੈ। ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚ ਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ, ਤੇਰੇ ਵਰਗਾ ਕੋਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.