5ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ। ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੇ। ਉਹਨਾਂ ਤੋਂ ਨਾ ਡਰੋ; ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”
6ਹੇ ਯਾਹਵੇਹ, ਤੇਰੇ ਵਰਗਾ ਕੋਈ ਨਹੀਂ; ਤੂੰ ਮਹਾਨ ਹੈ, ਅਤੇ ਤੇਰਾ ਨਾਮ ਸ਼ਕਤੀਸ਼ਾਲੀ ਹੈ।
7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਤੂੰ ਇਸ ਜੋਗ ਹੈ। ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚ ਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ, ਤੇਰੇ ਵਰਗਾ ਕੋਈ ਨਹੀਂ ਹੈ।
8ਉਹ ਸਾਰੇ ਬੇਸਮਝ ਅਤੇ ਮੂਰਖ ਹਨ; ਉਹਨਾਂ ਨੂੰ ਲੱਕੜ ਦੀਆਂ ਬੇਕਾਰ ਮੂਰਤੀਆਂ ਦੁਆਰਾ ਸਿਖਾਇਆ ਜਾਂਦਾ ਹੈ।
9ਹਥੌੜੇ ਵਾਲੀ ਚਾਂਦੀ ਤਰਸ਼ੀਸ਼ ਤੋਂ ਅਤੇ ਸੋਨਾ ਉਫਾਜ਼ ਤੋਂ ਲਿਆਇਆ ਜਾਂਦਾ ਹੈ। ਕਾਰੀਗਰ ਅਤੇ ਸੁਨਿਆਰੇ ਨੇ ਜੋ ਕੁਝ ਬਣਾਇਆ ਹੈ ਫਿਰ ਨੀਲੇ ਅਤੇ ਬੈਂਗਣੀ ਰੰਗ ਦੇ ਕੱਪੜੇ ਪਾਏ ਜਾਂਦੇ ਹਨ, ਸਭ ਕੁਸ਼ਲ ਕਾਮਿਆਂ ਦੁਆਰਾ ਬਣਾਇਆ ਜਾਂਦਾ ਹੈ।