4ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ; ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨ ਤਾਂ ਕਿ ਇਹ ਟੁੱਟੇ ਨਾ।
5ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ। ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੇ। ਉਹਨਾਂ ਤੋਂ ਨਾ ਡਰੋ; ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।”
6ਹੇ ਯਾਹਵੇਹ, ਤੇਰੇ ਵਰਗਾ ਕੋਈ ਨਹੀਂ; ਤੂੰ ਮਹਾਨ ਹੈ, ਅਤੇ ਤੇਰਾ ਨਾਮ ਸ਼ਕਤੀਸ਼ਾਲੀ ਹੈ।
7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਤੂੰ ਇਸ ਜੋਗ ਹੈ। ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚ ਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ, ਤੇਰੇ ਵਰਗਾ ਕੋਈ ਨਹੀਂ ਹੈ।
8ਉਹ ਸਾਰੇ ਬੇਸਮਝ ਅਤੇ ਮੂਰਖ ਹਨ; ਉਹਨਾਂ ਨੂੰ ਲੱਕੜ ਦੀਆਂ ਬੇਕਾਰ ਮੂਰਤੀਆਂ ਦੁਆਰਾ ਸਿਖਾਇਆ ਜਾਂਦਾ ਹੈ।