7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਤੂੰ ਇਸ ਜੋਗ ਹੈ। ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚ ਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ, ਤੇਰੇ ਵਰਗਾ ਕੋਈ ਨਹੀਂ ਹੈ।
8ਉਹ ਸਾਰੇ ਬੇਸਮਝ ਅਤੇ ਮੂਰਖ ਹਨ; ਉਹਨਾਂ ਨੂੰ ਲੱਕੜ ਦੀਆਂ ਬੇਕਾਰ ਮੂਰਤੀਆਂ ਦੁਆਰਾ ਸਿਖਾਇਆ ਜਾਂਦਾ ਹੈ।
9ਹਥੌੜੇ ਵਾਲੀ ਚਾਂਦੀ ਤਰਸ਼ੀਸ਼ ਤੋਂ ਅਤੇ ਸੋਨਾ ਉਫਾਜ਼ ਤੋਂ ਲਿਆਇਆ ਜਾਂਦਾ ਹੈ। ਕਾਰੀਗਰ ਅਤੇ ਸੁਨਿਆਰੇ ਨੇ ਜੋ ਕੁਝ ਬਣਾਇਆ ਹੈ ਫਿਰ ਨੀਲੇ ਅਤੇ ਬੈਂਗਣੀ ਰੰਗ ਦੇ ਕੱਪੜੇ ਪਾਏ ਜਾਂਦੇ ਹਨ, ਸਭ ਕੁਸ਼ਲ ਕਾਮਿਆਂ ਦੁਆਰਾ ਬਣਾਇਆ ਜਾਂਦਾ ਹੈ।
10ਪਰ ਯਾਹਵੇਹ ਸੱਚਾ ਪਰਮੇਸ਼ਵਰ ਹੈ; ਉਹ ਜੀਉਂਦਾ ਪਰਮੇਸ਼ਵਰ, ਸਦੀਪਕਾਲ ਦਾ ਰਾਜਾ ਹੈ। ਜਦੋਂ ਉਹ ਗੁੱਸੇ ਹੁੰਦਾ ਹੈ, ਧਰਤੀ ਕੰਬਦੀ ਹੈ; ਕੌਮਾਂ ਉਹ ਦੇ ਕ੍ਰੋਧ ਨੂੰ ਸਹਿ ਨਹੀਂ ਸਕਦੀਆਂ।
11“ਉਹਨਾਂ ਨੂੰ ਇਹ ਦੱਸੋ: ‘ਇਹ ਦੇਵਤੇ, ਜਿਨ੍ਹਾਂ ਨੇ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਧਰਤੀ ਤੋਂ ਅਤੇ ਅਕਾਸ਼ ਦੇ ਹੇਠਾਂ ਤੋਂ ਨਾਸ਼ ਹੋ ਜਾਣਗੇ।’ ”