10ਉਹ ਆਪਣੇ ਪੁਰਖਿਆਂ ਦੇ ਪਾਪਾਂ ਵੱਲ ਮੁੜ ਗਏ ਹਨ, ਜਿਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਨੇ ਦੂਸਰੇ ਦੇਵਤਿਆਂ ਦੀ ਪਿੱਛੇ ਚਲੇ ਗਏ ਹਨ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ ਹੈ। ਇਸਰਾਏਲ ਅਤੇ ਯਹੂਦਾਹ ਦੋਹਾਂ ਨੇ ਉਸ ਨੇਮ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ।
11ਇਸ ਲਈ ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਉੱਤੇ ਇੱਕ ਬਿਪਤਾ ਲਿਆਵਾਂਗਾ ਜਿਸ ਤੋਂ ਉਹ ਬਚ ਨਹੀਂ ਸਕਦੇ। ਭਾਵੇਂ ਉਹ ਮੈਨੂੰ ਪੁਕਾਰਨ, ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣਾਂਗਾ।
12ਯਹੂਦਾਹ ਦੇ ਕਸਬੇ ਅਤੇ ਯੇਰੂਸ਼ਲੇਮ ਦੇ ਲੋਕ ਜਾਣਗੇ ਅਤੇ ਉਹਨਾਂ ਦੇਵਤਿਆਂ ਨੂੰ ਪੁਕਾਰਨਗੇ ਜਿਨ੍ਹਾਂ ਦੇ ਅੱਗੇ ਉਹ ਧੂਪ ਧੁਖਾਉਂਦੇ ਹਨ, ਪਰ ਬਿਪਤਾ ਦੇ ਸਮੇਂ ਉਹ ਉਹਨਾਂ ਦੀ ਮਦਦ ਨਹੀਂ ਕਰਨਗੇ।
13ਯਹੂਦਾਹ, ਤੇਰੇ ਕੋਲ ਜਿੰਨੇ ਕਸਬੇ ਹਨ, ਓਨੇ ਦੇਵਤੇ ਹਨ ਅਤੇ ਜਿਹੜੀਆਂ ਜਗਵੇਦੀਆਂ ਤੁਸੀਂ ਉਸ ਸ਼ਰਮਨਾਕ ਦੇਵਤੇ ਬਆਲ ਲਈ ਧੂਪ ਧੁਖਾਉਣ ਲਈ ਬਣਾਈਆਂ ਹਨ ਉਹ ਯੇਰੂਸ਼ਲੇਮ ਦੀਆਂ ਗਲੀਆਂ ਜਿੰਨੀਆਂ ਹਨ।’
14“ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਨਾ ਇਨ੍ਹਾਂ ਲਈ ਕੋਈ ਬੇਨਤੀ ਅਤੇ ਨਾ ਤਰਲਾਂ ਕਰ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ।