12ਯਹੂਦਾਹ ਦੇ ਕਸਬੇ ਅਤੇ ਯੇਰੂਸ਼ਲੇਮ ਦੇ ਲੋਕ ਜਾਣਗੇ ਅਤੇ ਉਹਨਾਂ ਦੇਵਤਿਆਂ ਨੂੰ ਪੁਕਾਰਨਗੇ ਜਿਨ੍ਹਾਂ ਦੇ ਅੱਗੇ ਉਹ ਧੂਪ ਧੁਖਾਉਂਦੇ ਹਨ, ਪਰ ਬਿਪਤਾ ਦੇ ਸਮੇਂ ਉਹ ਉਹਨਾਂ ਦੀ ਮਦਦ ਨਹੀਂ ਕਰਨਗੇ।
13ਯਹੂਦਾਹ, ਤੇਰੇ ਕੋਲ ਜਿੰਨੇ ਕਸਬੇ ਹਨ, ਓਨੇ ਦੇਵਤੇ ਹਨ ਅਤੇ ਜਿਹੜੀਆਂ ਜਗਵੇਦੀਆਂ ਤੁਸੀਂ ਉਸ ਸ਼ਰਮਨਾਕ ਦੇਵਤੇ ਬਆਲ ਲਈ ਧੂਪ ਧੁਖਾਉਣ ਲਈ ਬਣਾਈਆਂ ਹਨ ਉਹ ਯੇਰੂਸ਼ਲੇਮ ਦੀਆਂ ਗਲੀਆਂ ਜਿੰਨੀਆਂ ਹਨ।’
14“ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਨਾ ਇਨ੍ਹਾਂ ਲਈ ਕੋਈ ਬੇਨਤੀ ਅਤੇ ਨਾ ਤਰਲਾਂ ਕਰ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ।
15“ਮੇਰੀ ਪ੍ਰੀਤਮ ਮੇਰੇ ਘਰ ਵਿੱਚ ਕੀ ਕਰ ਰਹੀ ਹੈ ਜਦੋਂ ਉਸ ਨੇ ਹੋਰ ਬਹੁਤ ਸਾਰਿਆਂ ਨਾਲ ਭੈੜੇ ਕੰਮ ਕੀਤੇ? ਕੀ ਪਵਿੱਤਰ ਮਾਸ ਤੁਹਾਡੀ ਸਜ਼ਾ ਨੂੰ ਟਾਲ ਸਕਦਾ ਹੈ? ਜਦੋਂ ਤੁਸੀਂ ਆਪਣੀਆਂ ਬੁਰਾਈਆਂ ਵਿੱਚ ਰੁੱਝ ਜਾਂਦੇ ਹੋ, ਤਦ ਤੁਸੀਂ ਖੁਸ਼ ਹੁੰਦੇ ਹੋ।”
16ਯਾਹਵੇਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ, ਜਿਸਦਾ ਫਲ ਸੁੰਦਰ ਰੂਪ ਵਿੱਚ ਹੈ। ਪਰ ਇੱਕ ਵੱਡੇ ਤੂਫ਼ਾਨ ਦੀ ਗਰਜ ਨਾਲ ਉਹ ਉਸ ਨੂੰ ਅੱਗ ਲਾ ਦੇਵੇਗਾ, ਅਤੇ ਉਹ ਦੀਆਂ ਟਹਿਣੀਆਂ ਟੁੱਟ ਜਾਣਗੀਆਂ।