ਯਿਰਮਿਯਾਹ 11

“ਮੇਰੀ ਪ੍ਰੀਤਮ ਮੇਰੇ ਘਰ ਵਿੱਚ ਕੀ ਕਰ ਰਹੀ ਹੈ ਜਦੋਂ ਉਸ ਨੇ ਹੋਰ ਬਹੁਤ ਸਾਰਿਆਂ ਨਾਲ ਭੈੜੇ ਕੰਮ ਕੀਤੇ? ਕੀ ਪਵਿੱਤਰ ਮਾਸ ਤੁਹਾਡੀ ਸਜ਼ਾ ਨੂੰ ਟਾਲ ਸਕਦਾ ਹੈ? ਜਦੋਂ ਤੁਸੀਂ ਆਪਣੀਆਂ ਬੁਰਾਈਆਂ ਵਿੱਚ ਰੁੱਝ ਜਾਂਦੇ ਹੋ, ਤਦ ਤੁਸੀਂ ਖੁਸ਼ ਹੁੰਦੇ ਹੋ।”

Jeremiah 11:15 (UKJV) What has my beloved to do in mine house, seeing she has wrought lewdness with many, and the holy flesh is passed from you? when you do evil, then you rejoice.

13ਯਹੂਦਾਹ, ਤੇਰੇ ਕੋਲ ਜਿੰਨੇ ਕਸਬੇ ਹਨ, ਓਨੇ ਦੇਵਤੇ ਹਨ ਅਤੇ ਜਿਹੜੀਆਂ ਜਗਵੇਦੀਆਂ ਤੁਸੀਂ ਉਸ ਸ਼ਰਮਨਾਕ ਦੇਵਤੇ ਬਆਲ ਲਈ ਧੂਪ ਧੁਖਾਉਣ ਲਈ ਬਣਾਈਆਂ ਹਨ ਉਹ ਯੇਰੂਸ਼ਲੇਮ ਦੀਆਂ ਗਲੀਆਂ ਜਿੰਨੀਆਂ ਹਨ।’

14“ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਨਾ ਇਨ੍ਹਾਂ ਲਈ ਕੋਈ ਬੇਨਤੀ ਅਤੇ ਨਾ ਤਰਲਾਂ ਕਰ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ।

15“ਮੇਰੀ ਪ੍ਰੀਤਮ ਮੇਰੇ ਘਰ ਵਿੱਚ ਕੀ ਕਰ ਰਹੀ ਹੈ ਜਦੋਂ ਉਸ ਨੇ ਹੋਰ ਬਹੁਤ ਸਾਰਿਆਂ ਨਾਲ ਭੈੜੇ ਕੰਮ ਕੀਤੇ? ਕੀ ਪਵਿੱਤਰ ਮਾਸ ਤੁਹਾਡੀ ਸਜ਼ਾ ਨੂੰ ਟਾਲ ਸਕਦਾ ਹੈ? ਜਦੋਂ ਤੁਸੀਂ ਆਪਣੀਆਂ ਬੁਰਾਈਆਂ ਵਿੱਚ ਰੁੱਝ ਜਾਂਦੇ ਹੋ, ਤਦ ਤੁਸੀਂ ਖੁਸ਼ ਹੁੰਦੇ ਹੋ।”

16ਯਾਹਵੇਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ, ਜਿਸਦਾ ਫਲ ਸੁੰਦਰ ਰੂਪ ਵਿੱਚ ਹੈ। ਪਰ ਇੱਕ ਵੱਡੇ ਤੂਫ਼ਾਨ ਦੀ ਗਰਜ ਨਾਲ ਉਹ ਉਸ ਨੂੰ ਅੱਗ ਲਾ ਦੇਵੇਗਾ, ਅਤੇ ਉਹ ਦੀਆਂ ਟਹਿਣੀਆਂ ਟੁੱਟ ਜਾਣਗੀਆਂ।

17ਸਰਬਸ਼ਕਤੀਮਾਨ ਯਾਹਵੇਹ ਨੇ, ਜਿਸ ਨੇ ਤੁਹਾਨੂੰ ਲਾਇਆ, ਤੁਹਾਡੇ ਲਈ ਤਬਾਹੀ ਦਾ ਹੁਕਮ ਦਿੱਤਾ ਹੈ, ਕਿਉਂਕਿ ਇਸਰਾਏਲ ਅਤੇ ਯਹੂਦਾਹ ਦੋਹਾਂ ਦੇ ਲੋਕਾਂ ਨੇ ਬੁਰਾਈ ਕੀਤੀ ਹੈ ਅਤੇ ਬਆਲ ਲਈ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.