ਯਿਰਮਿਯਾਹ 11

ਪਰ ਤੂੰ, ਸਰਬਸ਼ਕਤੀਮਾਨ ਯਾਹਵੇਹ, ਜੋ ਧਰਮੀ ਨਿਆਂ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਦੀ ਪਰਖ ਕਰਦਾ ਹੈ, ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ।

Jeremiah 11:20 (UKJV) But, O LORD of hosts, that judge righteously, that try the reins and the heart, let me see your vengeance on them: for unto you have I revealed my cause.

18ਕਿਉਂਕਿ ਯਾਹਵੇਹ ਨੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ, ਮੈਂ ਇਹ ਜਾਣਦਾ ਸੀ, ਕਿਉਂਕਿ ਉਸ ਸਮੇਂ ਉਸਨੇ ਮੈਨੂੰ ਦਿਖਾਇਆ ਕਿ ਉਹ ਕੀ ਕਰ ਰਹੇ ਸਨ।

19ਮੈਨੂੰ ਕਤਲ ਕਰਨ ਲਈ ਇੱਕ ਕੋਮਲ ਲੇਲੇ ਵਾਂਗ ਲੈਜਾਇਆ ਗਿਆ ਸੀ; ਮੈਨੂੰ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਸੀ, “ਆਓ ਅਸੀਂ ਰੁੱਖ ਅਤੇ ਇਸਦੇ ਫਲ ਨੂੰ ਨਸ਼ਟ ਕਰੀਏ; ਆਓ ਅਸੀਂ ਉਸ ਨੂੰ ਜੀਉਂਦਿਆਂ ਦੀ ਧਰਤੀ ਤੋਂ ਕੱਟ ਦੇਈਏ, ਤਾਂ ਜੋ ਉਸ ਦਾ ਨਾਮ ਹੋਰ ਚੇਤੇ ਨਾ ਕੀਤਾ ਜਾਵੇ।”

20ਪਰ ਤੂੰ, ਸਰਬਸ਼ਕਤੀਮਾਨ ਯਾਹਵੇਹ, ਜੋ ਧਰਮੀ ਨਿਆਂ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਦੀ ਪਰਖ ਕਰਦਾ ਹੈ, ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ।

21ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ, “ਕਿ ਯਾਹਵੇਹ ਦੇ ਨਾਮ ਦਾ ਅਗੰਮਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ”

22ਇਸ ਲਈ ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਉਹਨਾਂ ਨੂੰ ਸਜ਼ਾ ਦਿਆਂਗਾ। ਉਹਨਾਂ ਦੇ ਜਵਾਨ ਤਲਵਾਰ ਨਾਲ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.