17ਸਰਬਸ਼ਕਤੀਮਾਨ ਯਾਹਵੇਹ ਨੇ, ਜਿਸ ਨੇ ਤੁਹਾਨੂੰ ਲਾਇਆ, ਤੁਹਾਡੇ ਲਈ ਤਬਾਹੀ ਦਾ ਹੁਕਮ ਦਿੱਤਾ ਹੈ, ਕਿਉਂਕਿ ਇਸਰਾਏਲ ਅਤੇ ਯਹੂਦਾਹ ਦੋਹਾਂ ਦੇ ਲੋਕਾਂ ਨੇ ਬੁਰਾਈ ਕੀਤੀ ਹੈ ਅਤੇ ਬਆਲ ਲਈ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਇਆ ਹੈ।
18ਕਿਉਂਕਿ ਯਾਹਵੇਹ ਨੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ, ਮੈਂ ਇਹ ਜਾਣਦਾ ਸੀ, ਕਿਉਂਕਿ ਉਸ ਸਮੇਂ ਉਸਨੇ ਮੈਨੂੰ ਦਿਖਾਇਆ ਕਿ ਉਹ ਕੀ ਕਰ ਰਹੇ ਸਨ।
19ਮੈਨੂੰ ਕਤਲ ਕਰਨ ਲਈ ਇੱਕ ਕੋਮਲ ਲੇਲੇ ਵਾਂਗ ਲੈਜਾਇਆ ਗਿਆ ਸੀ; ਮੈਨੂੰ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਸੀ, “ਆਓ ਅਸੀਂ ਰੁੱਖ ਅਤੇ ਇਸਦੇ ਫਲ ਨੂੰ ਨਸ਼ਟ ਕਰੀਏ; ਆਓ ਅਸੀਂ ਉਸ ਨੂੰ ਜੀਉਂਦਿਆਂ ਦੀ ਧਰਤੀ ਤੋਂ ਕੱਟ ਦੇਈਏ, ਤਾਂ ਜੋ ਉਸ ਦਾ ਨਾਮ ਹੋਰ ਚੇਤੇ ਨਾ ਕੀਤਾ ਜਾਵੇ।”
20ਪਰ ਤੂੰ, ਸਰਬਸ਼ਕਤੀਮਾਨ ਯਾਹਵੇਹ, ਜੋ ਧਰਮੀ ਨਿਆਂ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਦੀ ਪਰਖ ਕਰਦਾ ਹੈ, ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ।
21ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ, “ਕਿ ਯਾਹਵੇਹ ਦੇ ਨਾਮ ਦਾ ਅਗੰਮਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ”