14ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ।
15ਪਰ ਜਦੋਂ ਮੈਂ ਉਹਨਾਂ ਨੂੰ ਉਖਾੜ ਸੁੱਟਾਂਗਾ, ਮੈਂ ਫਿਰ ਤਰਸ ਕਰਾਂਗਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਉਹਨਾਂ ਦੀ ਆਪਣੀ ਵਿਰਾਸਤ ਅਤੇ ਆਪਣੇ ਦੇਸ਼ ਵਿੱਚ ਵਾਪਸ ਲਿਆਵਾਂਗਾ।
16ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੇ ਲੋਕਾਂ ਦੇ ਮਾਰਗਾਂ ਨੂੰ ਸਿੱਖਣ ਅਤੇ ‘ਮੇਰੇ ਨਾਮ ਦੀ ਸਹੁੰ ਖਾਣ ਕਿ ਯਾਹਵੇਹ ਜੀਉਂਦਾ ਹੈ’ ਜਿਵੇਂ ਉਹਨਾਂ ਨੇ ਮੇਰੇ ਲੋਕਾਂ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੇ ਲੋਕਾਂ ਵਿੱਚ ਮਿਲ ਕੇ ਬਣ ਜਾਣਗੇ।
17ਪਰ ਜੇ ਕੋਈ ਕੌਮ ਨਾ ਸੁਣੇ, ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਾਂਗਾ ਅਤੇ ਨਸ਼ਟ ਕਰ ਦਿਆਂਗਾ,” ਯਾਹਵੇਹ ਦਾ ਇਹ ਬਚਨ ਹੈ।