ਯਿਰਮਿਯਾਹ 12

ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ।

Jeremiah 12:14 (UKJV) Thus says the LORD against all mine evil neighbours, that touch the inheritance which I have caused my people Israel to inherit; Behold, I will pluck them out of their land, and pluck out the house of Judah from among them.

12ਉਜਾੜ ਦੀਆਂ ਸਾਰੀਆਂ ਬੰਜਰ ਉਚਾਈਆਂ ਉੱਤੇ ਵਿਨਾਸ਼ਕਾਰੀ ਟਹਿਲਣਗੇ, ਕਿਉਂਕਿ ਯਾਹਵੇਹ ਦੀ ਤਲਵਾਰ ਧਰਤੀ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਿਗਲ ਜਾਵੇਗੀ; ਕੋਈ ਵੀ ਸੁਰੱਖਿਅਤ ਨਹੀਂ ਬਚੇਗਾ।

13ਉਹ ਕਣਕ ਬੀਜਣਗੇ ਪਰ ਕੰਡੇ ਵੱਢਣਗੇ; ਉਹ ਆਪਣੇ ਆਪ ਨੂੰ ਥਕਾ ਲੈਣਗੇ ਪਰ ਕੁਝ ਹਾਸਲ ਨਹੀਂ ਕਰਨਗੇ। ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਉਹ ਆਪਣੀ ਵਾਢੀ ਦੀ ਸ਼ਰਮ ਨੂੰ ਝੱਲਣਗੇ।”

14ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ।

15ਪਰ ਜਦੋਂ ਮੈਂ ਉਹਨਾਂ ਨੂੰ ਉਖਾੜ ਸੁੱਟਾਂਗਾ, ਮੈਂ ਫਿਰ ਤਰਸ ਕਰਾਂਗਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਉਹਨਾਂ ਦੀ ਆਪਣੀ ਵਿਰਾਸਤ ਅਤੇ ਆਪਣੇ ਦੇਸ਼ ਵਿੱਚ ਵਾਪਸ ਲਿਆਵਾਂਗਾ।

16ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੇ ਲੋਕਾਂ ਦੇ ਮਾਰਗਾਂ ਨੂੰ ਸਿੱਖਣ ਅਤੇ ‘ਮੇਰੇ ਨਾਮ ਦੀ ਸਹੁੰ ਖਾਣ ਕਿ ਯਾਹਵੇਹ ਜੀਉਂਦਾ ਹੈ’ ਜਿਵੇਂ ਉਹਨਾਂ ਨੇ ਮੇਰੇ ਲੋਕਾਂ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੇ ਲੋਕਾਂ ਵਿੱਚ ਮਿਲ ਕੇ ਬਣ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.