11ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ ਕਿਉਂਕਿ ਕੋਈ ਪਰਵਾਹ ਕਰਨ ਵਾਲਾ ਨਹੀਂ ਹੈ।
12ਉਜਾੜ ਦੀਆਂ ਸਾਰੀਆਂ ਬੰਜਰ ਉਚਾਈਆਂ ਉੱਤੇ ਵਿਨਾਸ਼ਕਾਰੀ ਟਹਿਲਣਗੇ, ਕਿਉਂਕਿ ਯਾਹਵੇਹ ਦੀ ਤਲਵਾਰ ਧਰਤੀ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਿਗਲ ਜਾਵੇਗੀ; ਕੋਈ ਵੀ ਸੁਰੱਖਿਅਤ ਨਹੀਂ ਬਚੇਗਾ।
13ਉਹ ਕਣਕ ਬੀਜਣਗੇ ਪਰ ਕੰਡੇ ਵੱਢਣਗੇ; ਉਹ ਆਪਣੇ ਆਪ ਨੂੰ ਥਕਾ ਲੈਣਗੇ ਪਰ ਕੁਝ ਹਾਸਲ ਨਹੀਂ ਕਰਨਗੇ। ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਉਹ ਆਪਣੀ ਵਾਢੀ ਦੀ ਸ਼ਰਮ ਨੂੰ ਝੱਲਣਗੇ।”
14ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ।
15ਪਰ ਜਦੋਂ ਮੈਂ ਉਹਨਾਂ ਨੂੰ ਉਖਾੜ ਸੁੱਟਾਂਗਾ, ਮੈਂ ਫਿਰ ਤਰਸ ਕਰਾਂਗਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਉਹਨਾਂ ਦੀ ਆਪਣੀ ਵਿਰਾਸਤ ਅਤੇ ਆਪਣੇ ਦੇਸ਼ ਵਿੱਚ ਵਾਪਸ ਲਿਆਵਾਂਗਾ।