9ਕੀ ਮੇਰੀ ਵਿਰਾਸਤ ਮੇਰੇ ਲਈ ਸ਼ਿਕਾਰੀ ਪੰਛੀ ਵਾਂਗ ਨਹੀਂ ਹੋ ਗਈ ਜਿਸ ਨੂੰ ਹੋਰ ਸ਼ਿਕਾਰੀ ਪੰਛੀ ਘੇਰ ਕੇ ਹਮਲਾ ਕਰਦੇ ਹਨ? ਜਾਓ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠਾ ਕਰੋ; ਉਹਨਾਂ ਨੂੰ ਨਿਗਲਣ ਲਈ ਲਿਆਓ।
10ਬਹੁਤ ਸਾਰੇ ਚਰਵਾਹੇ ਮੇਰੇ ਅੰਗੂਰੀ ਬਾਗ਼ ਨੂੰ ਤਬਾਹ ਕਰ ਦੇਣਗੇ ਅਤੇ ਮੇਰੇ ਖੇਤ ਨੂੰ ਮਿੱਧਣਗੇ। ਉਹ ਮੇਰੇ ਸੁਹਾਵਣੇ ਖੇਤ ਨੂੰ ਉਜਾੜ ਵਿੱਚ ਬਦਲ ਦੇਣਗੇ।
11ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ ਕਿਉਂਕਿ ਕੋਈ ਪਰਵਾਹ ਕਰਨ ਵਾਲਾ ਨਹੀਂ ਹੈ।
12ਉਜਾੜ ਦੀਆਂ ਸਾਰੀਆਂ ਬੰਜਰ ਉਚਾਈਆਂ ਉੱਤੇ ਵਿਨਾਸ਼ਕਾਰੀ ਟਹਿਲਣਗੇ, ਕਿਉਂਕਿ ਯਾਹਵੇਹ ਦੀ ਤਲਵਾਰ ਧਰਤੀ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਿਗਲ ਜਾਵੇਗੀ; ਕੋਈ ਵੀ ਸੁਰੱਖਿਅਤ ਨਹੀਂ ਬਚੇਗਾ।
13ਉਹ ਕਣਕ ਬੀਜਣਗੇ ਪਰ ਕੰਡੇ ਵੱਢਣਗੇ; ਉਹ ਆਪਣੇ ਆਪ ਨੂੰ ਥਕਾ ਲੈਣਗੇ ਪਰ ਕੁਝ ਹਾਸਲ ਨਹੀਂ ਕਰਨਗੇ। ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਉਹ ਆਪਣੀ ਵਾਢੀ ਦੀ ਸ਼ਰਮ ਨੂੰ ਝੱਲਣਗੇ।”