ਯਿਰਮਿਯਾਹ 12

ਕੀ ਮੇਰੀ ਵਿਰਾਸਤ ਮੇਰੇ ਲਈ ਸ਼ਿਕਾਰੀ ਪੰਛੀ ਵਾਂਗ ਨਹੀਂ ਹੋ ਗਈ ਜਿਸ ਨੂੰ ਹੋਰ ਸ਼ਿਕਾਰੀ ਪੰਛੀ ਘੇਰ ਕੇ ਹਮਲਾ ਕਰਦੇ ਹਨ? ਜਾਓ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠਾ ਕਰੋ; ਉਹਨਾਂ ਨੂੰ ਨਿਗਲਣ ਲਈ ਲਿਆਓ।

Jeremiah 12:9 (UKJV) Mine heritage is unto me as a speckled bird, the birds round about are against her; come all of you, assemble all the beasts of the field, come to devour.

7“ਮੈਂ ਆਪਣਾ ਘਰ ਛੱਡ ਦਿਆਂਗਾ, ਆਪਣੀ ਵਿਰਾਸਤ ਨੂੰ ਛੱਡ ਦਿਆਂਗਾ; ਮੈਂ ਜਿਸ ਨੂੰ ਪਿਆਰ ਕਰਦਾ ਹਾਂ ਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ।

8ਮੇਰੀ ਵਿਰਾਸਤ ਮੇਰੇ ਲਈ ਜੰਗਲ ਵਿੱਚ ਸ਼ੇਰ ਵਰਗੀ ਹੋ ਗਈ ਹੈ। ਉਹ ਮੇਰੇ ਉੱਤੇ ਗਰਜਦੀ ਹੈ; ਇਸ ਲਈ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ।

9ਕੀ ਮੇਰੀ ਵਿਰਾਸਤ ਮੇਰੇ ਲਈ ਸ਼ਿਕਾਰੀ ਪੰਛੀ ਵਾਂਗ ਨਹੀਂ ਹੋ ਗਈ ਜਿਸ ਨੂੰ ਹੋਰ ਸ਼ਿਕਾਰੀ ਪੰਛੀ ਘੇਰ ਕੇ ਹਮਲਾ ਕਰਦੇ ਹਨ? ਜਾਓ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠਾ ਕਰੋ; ਉਹਨਾਂ ਨੂੰ ਨਿਗਲਣ ਲਈ ਲਿਆਓ।

10ਬਹੁਤ ਸਾਰੇ ਚਰਵਾਹੇ ਮੇਰੇ ਅੰਗੂਰੀ ਬਾਗ਼ ਨੂੰ ਤਬਾਹ ਕਰ ਦੇਣਗੇ ਅਤੇ ਮੇਰੇ ਖੇਤ ਨੂੰ ਮਿੱਧਣਗੇ। ਉਹ ਮੇਰੇ ਸੁਹਾਵਣੇ ਖੇਤ ਨੂੰ ਉਜਾੜ ਵਿੱਚ ਬਦਲ ਦੇਣਗੇ।

11ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ ਕਿਉਂਕਿ ਕੋਈ ਪਰਵਾਹ ਕਰਨ ਵਾਲਾ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.