2ਇਸ ਲਈ ਮੈਂ ਇੱਕ ਕਮਰ ਕੱਸਾ ਮੁੱਲ ਲਿਆ ਜਿਵੇਂ ਕਿ ਯਾਹਵੇਹ ਨੇ ਨਿਰਦੇਸ਼ ਦਿੱਤਾ ਅਤੇ ਇਸਨੂੰ ਆਪਣੀ ਕਮਰ ਦੇ ਦੁਆਲੇ ਪਾ ਲਿਆ ਹੈ।
3ਫਿਰ ਮੇਰੇ ਕੋਲ ਦੂਸਰੀ ਵਾਰ ਯਾਹਵੇਹ ਦਾ ਬਚਨ ਆਇਆ:
4“ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਸ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ।”
5ਇਸ ਲਈ ਮੈਂ ਜਾ ਕੇ ਇਸ ਨੂੰ ਫ਼ਰਾਤ ਕੋਲ ਛੁਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੈਨੂੰ ਹੁਕਮ ਦਿੱਤਾ ਸੀ।
6ਕਈ ਦਿਨਾਂ ਬਾਅਦ ਯਾਹਵੇਹ ਨੇ ਮੈਨੂੰ ਕਿਹਾ, “ਹੁਣ ਫ਼ਰਾਤ ਜਾ ਅਤੇ ਉਸ ਕਮਰ ਕੱਸੇ ਲੈ ਜੋ ਮੈਂ ਤੈਨੂੰ ਉੱਥੇ ਲੁਕਾਉਣ ਲਈ ਕਿਹਾ ਸੀ।”