5ਇਸ ਲਈ ਮੈਂ ਜਾ ਕੇ ਇਸ ਨੂੰ ਫ਼ਰਾਤ ਕੋਲ ਛੁਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੈਨੂੰ ਹੁਕਮ ਦਿੱਤਾ ਸੀ।
6ਕਈ ਦਿਨਾਂ ਬਾਅਦ ਯਾਹਵੇਹ ਨੇ ਮੈਨੂੰ ਕਿਹਾ, “ਹੁਣ ਫ਼ਰਾਤ ਜਾ ਅਤੇ ਉਸ ਕਮਰ ਕੱਸੇ ਲੈ ਜੋ ਮੈਂ ਤੈਨੂੰ ਉੱਥੇ ਲੁਕਾਉਣ ਲਈ ਕਿਹਾ ਸੀ।”
7ਇਸ ਲਈ ਮੈਂ ਫ਼ਰਾਤ ਨੂੰ ਗਿਆ ਅਤੇ ਕਮਰ ਕੱਸ ਪੁੱਟ ਕੇ ਉਸ ਥਾਂ ਤੋਂ ਲੈ ਗਿਆ ਜਿੱਥੇ ਮੈਂ ਇਸਨੂੰ ਲੁਕਾਇਆ ਸੀ, ਪਰ ਹੁਣ ਉਹ ਬਰਬਾਦ ਅਤੇ ਪੂਰੀ ਤਰ੍ਹਾਂ ਬੇਕਾਰ ਸੀ।
8ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
9“ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਯਹੂਦਾਹ ਦੇ ਹੰਕਾਰ ਅਤੇ ਯੇਰੂਸ਼ਲੇਮ ਦੇ ਮਹਾਨ ਹੰਕਾਰ ਨੂੰ ਤਬਾਹ ਕਰ ਦਿਆਂਗਾ।