ਯਿਰਮਿਯਾਹ 14

“ਯਹੂਦਾਹ ਸੋਗ ਕਰਦਾ ਹੈ, ਉਸ ਦੇ ਸ਼ਹਿਰ ਸੁੰਨੇ ਪਏ ਹਨ; ਉਹ ਧਰਤੀ ਲਈ ਵਿਰਲਾਪ ਕਰਦੇ ਹਨ, ਅਤੇ ਯੇਰੂਸ਼ਲੇਮ ਵਿੱਚੋਂ ਇੱਕ ਚੀਕ ਉੱਠਦੀ ਹੈ।

Jeremiah 14:2 (UKJV) Judah mourns, and the gates thereof languish; they are black unto the ground; and the cry of Jerusalem is gone up.

1ਇਹ ਯਾਹਵੇਹ ਦਾ ਬਚਨ ਹੈ ਜੋ ਸੋਕੇ ਦੇ ਬਾਰੇ ਯਿਰਮਿਯਾਹ ਕੋਲ ਆਇਆ:

2“ਯਹੂਦਾਹ ਸੋਗ ਕਰਦਾ ਹੈ, ਉਸ ਦੇ ਸ਼ਹਿਰ ਸੁੰਨੇ ਪਏ ਹਨ; ਉਹ ਧਰਤੀ ਲਈ ਵਿਰਲਾਪ ਕਰਦੇ ਹਨ, ਅਤੇ ਯੇਰੂਸ਼ਲੇਮ ਵਿੱਚੋਂ ਇੱਕ ਚੀਕ ਉੱਠਦੀ ਹੈ।

3ਪਤਵੰਤੇ ਆਪਣੇ ਸੇਵਕਾਂ ਨੂੰ ਪਾਣੀ ਲਈ ਭੇਜਦੇ ਹਨ; ਉਹ ਚੁਬੱਚਿਆਂ ਵੱਲ ਜਾਂਦੇ ਹਨ ਪਰ ਪਾਣੀ ਨਹੀਂ ਮਿਲਦਾ; ਉਹ ਆਪਣੇ ਘੜੇ ਖਾਲੀ ਹੀ ਲੈ ਕੇ ਮੁੜਦੇ ਹਨ, ਉਹ ਸ਼ਰਮਿੰਦੇ ਹੁੰਦੇ ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ।

4ਜ਼ਮੀਨ ਵਿੱਚ ਦਰਾਰ ਹੈ ਕਿਉਂਕਿ ਜ਼ਮੀਨ ਉੱਤੇ ਮੀਂਹ ਨਹੀਂ ਪੈਂਦਾ; ਕਿਸਾਨ ਨਿਰਾਸ਼ ਹਨ, ਅਤੇ ਆਪਣੇ ਸਿਰ ਢੱਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.