3ਪਤਵੰਤੇ ਆਪਣੇ ਸੇਵਕਾਂ ਨੂੰ ਪਾਣੀ ਲਈ ਭੇਜਦੇ ਹਨ; ਉਹ ਚੁਬੱਚਿਆਂ ਵੱਲ ਜਾਂਦੇ ਹਨ ਪਰ ਪਾਣੀ ਨਹੀਂ ਮਿਲਦਾ; ਉਹ ਆਪਣੇ ਘੜੇ ਖਾਲੀ ਹੀ ਲੈ ਕੇ ਮੁੜਦੇ ਹਨ, ਉਹ ਸ਼ਰਮਿੰਦੇ ਹੁੰਦੇ ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ।
4ਜ਼ਮੀਨ ਵਿੱਚ ਦਰਾਰ ਹੈ ਕਿਉਂਕਿ ਜ਼ਮੀਨ ਉੱਤੇ ਮੀਂਹ ਨਹੀਂ ਪੈਂਦਾ; ਕਿਸਾਨ ਨਿਰਾਸ਼ ਹਨ, ਅਤੇ ਆਪਣੇ ਸਿਰ ਢੱਕਦੇ ਹਨ।
5ਹਿਰਨੀ ਵੀ ਖੇਤ ਵਿੱਚ ਬੱਚੇ ਨੂੰ ਜਣਦੀ ਹੈ ਅਤੇ ਬੱਚਾ ਉਜਾੜ ਵਿੱਚ ਛੱਡ ਜਾਂਦੀ ਹੈ ਕਿਉਂਕਿ ਉੱਥੇ ਘਾਹ ਨਹੀਂ ਹੁੰਦਾ।
6ਜੰਗਲੀ ਗਧੇ ਬੰਜਰ ਉਚਾਈਆਂ ਤੇ ਖੜ੍ਹੇ ਹਨ ਅਤੇ ਗਿੱਦੜਾਂ ਵਾਂਗ ਘੁਰਕਦੇ ਹਨ; ਉਹਨਾਂ ਦੀਆਂ ਅੱਖਾਂ ਭੋਜਨ ਦੀ ਕਮੀ ਕਾਰਨ ਬੰਦ ਹੋ ਜਾਂਦੀਆਂ ਹਨ।”
7ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ, ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।