ਯਿਰਮਿਯਾਹ 14

ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ, ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।

Jeremiah 14:7 (UKJV) O LORD, though our iniquities testify against us, do you it for your name's sake: for our backslidings are many; we have sinned against you.

5ਹਿਰਨੀ ਵੀ ਖੇਤ ਵਿੱਚ ਬੱਚੇ ਨੂੰ ਜਣਦੀ ਹੈ ਅਤੇ ਬੱਚਾ ਉਜਾੜ ਵਿੱਚ ਛੱਡ ਜਾਂਦੀ ਹੈ ਕਿਉਂਕਿ ਉੱਥੇ ਘਾਹ ਨਹੀਂ ਹੁੰਦਾ।

6ਜੰਗਲੀ ਗਧੇ ਬੰਜਰ ਉਚਾਈਆਂ ਤੇ ਖੜ੍ਹੇ ਹਨ ਅਤੇ ਗਿੱਦੜਾਂ ਵਾਂਗ ਘੁਰਕਦੇ ਹਨ; ਉਹਨਾਂ ਦੀਆਂ ਅੱਖਾਂ ਭੋਜਨ ਦੀ ਕਮੀ ਕਾਰਨ ਬੰਦ ਹੋ ਜਾਂਦੀਆਂ ਹਨ।”

7ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ, ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।

8ਤੂੰ ਜਿਹੜਾ ਇਸਰਾਏਲ ਦੀ ਆਸ ਹੈ, ਮੁਸੀਬਤ ਵਿੱਚ ਉਹ ਦਾ ਮੁਕਤੀਦਾਤਾ ਹੈ, ਤੂੰ ਧਰਤੀ ਵਿੱਚ ਪਰਦੇਸੀ ਵਰਗਾ ਕਿਉਂ ਹੈ, ਉਸ ਮੁਸਾਫ਼ਰ ਵਰਗਾ ਜੋ ਸਿਰਫ ਇੱਕ ਰਾਤ ਠਹਿਰਦਾ ਹੈ?

9ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ? ਉਸ ਸੂਰਮੇ ਵਾਂਗੂੰ ਜੋ ਬਚਾਉਣ ਦੀ ਸ਼ਕਤੀ ਨਹੀਂ ਰੱਖਦਾ? ਤਾਂ ਵੀ ਹੇ ਯਾਹਵੇਹ, ਤੂੰ ਸਾਡੇ ਵਿਚਕਾਰ ਹੈ ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ; ਸਾਨੂੰ ਨਾ ਛੱਡ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.