ਯਿਰਮਿਯਾਹ 14

ਤੂੰ ਜਿਹੜਾ ਇਸਰਾਏਲ ਦੀ ਆਸ ਹੈ, ਮੁਸੀਬਤ ਵਿੱਚ ਉਹ ਦਾ ਮੁਕਤੀਦਾਤਾ ਹੈ, ਤੂੰ ਧਰਤੀ ਵਿੱਚ ਪਰਦੇਸੀ ਵਰਗਾ ਕਿਉਂ ਹੈ, ਉਸ ਮੁਸਾਫ਼ਰ ਵਰਗਾ ਜੋ ਸਿਰਫ ਇੱਕ ਰਾਤ ਠਹਿਰਦਾ ਹੈ?

Jeremiah 14:8 (UKJV) O the hope of Israel, the saviour thereof in time of trouble, why should you be as a stranger in the land, and as a travelling man that turns aside to tarry for a night?

6ਜੰਗਲੀ ਗਧੇ ਬੰਜਰ ਉਚਾਈਆਂ ਤੇ ਖੜ੍ਹੇ ਹਨ ਅਤੇ ਗਿੱਦੜਾਂ ਵਾਂਗ ਘੁਰਕਦੇ ਹਨ; ਉਹਨਾਂ ਦੀਆਂ ਅੱਖਾਂ ਭੋਜਨ ਦੀ ਕਮੀ ਕਾਰਨ ਬੰਦ ਹੋ ਜਾਂਦੀਆਂ ਹਨ।”

7ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ, ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।

8ਤੂੰ ਜਿਹੜਾ ਇਸਰਾਏਲ ਦੀ ਆਸ ਹੈ, ਮੁਸੀਬਤ ਵਿੱਚ ਉਹ ਦਾ ਮੁਕਤੀਦਾਤਾ ਹੈ, ਤੂੰ ਧਰਤੀ ਵਿੱਚ ਪਰਦੇਸੀ ਵਰਗਾ ਕਿਉਂ ਹੈ, ਉਸ ਮੁਸਾਫ਼ਰ ਵਰਗਾ ਜੋ ਸਿਰਫ ਇੱਕ ਰਾਤ ਠਹਿਰਦਾ ਹੈ?

9ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ? ਉਸ ਸੂਰਮੇ ਵਾਂਗੂੰ ਜੋ ਬਚਾਉਣ ਦੀ ਸ਼ਕਤੀ ਨਹੀਂ ਰੱਖਦਾ? ਤਾਂ ਵੀ ਹੇ ਯਾਹਵੇਹ, ਤੂੰ ਸਾਡੇ ਵਿਚਕਾਰ ਹੈ ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ; ਸਾਨੂੰ ਨਾ ਛੱਡ!

10ਯਾਹਵੇਹ ਇਨ੍ਹਾਂ ਲੋਕਾਂ ਬਾਰੇ ਆਖਦਾ ਹੈ: “ਉਹ ਭਟਕਣਾ ਬਹੁਤ ਪਸੰਦ ਕਰਦੇ ਹਨ; ਉਹ ਆਪਣੇ ਪੈਰਾਂ ਨੂੰ ਨਹੀਂ ਰੋਕਦੇ। ਇਸ ਲਈ ਯਾਹਵੇਹ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ; ਉਹ ਹੁਣ ਉਹਨਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.