10ਹਾਏ ਮੇਰੀ ਮਾਂ, ਤੂੰ ਮੈਨੂੰ ਜਨਮ ਦਿੱਤਾ, ਇੱਕ ਆਦਮੀ ਜਿਸ ਦੇ ਨਾਲ ਸਾਰੀ ਧਰਤੀ ਸੰਘਰਸ਼ ਕਰਨ ਦੀ ਹੈ! ਨਾ ਮੈਂ ਉਧਾਰ ਦਿੱਤਾ ਹੈ, ਨਾ ਉਧਾਰ ਲਿਆ ਹੈ, ਤਾਂ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।
11ਯਾਹਵੇਹ ਨੇ ਕਿਹਾ, “ਯਕੀਨਨ ਮੈਂ ਤੁਹਾਨੂੰ ਇੱਕ ਚੰਗੇ ਮਕਸਦ ਲਈ ਬਚਾਵਾਂਗਾ; ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ।
12“ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?
13“ਤੁਹਾਡੀ ਦੌਲਤ ਅਤੇ ਤੁਹਾਡੇ ਖ਼ਜ਼ਾਨੇ ਮੈਂ ਤੁਹਾਡੇ ਸਾਰੇ ਦੇਸ਼ ਵਿੱਚ ਤੁਹਾਡੇ ਸਾਰੇ ਪਾਪਾਂ ਦੇ ਕਾਰਨ, ਬਿਨਾਂ ਕਿਸੇ ਕੀਮਤ ਦੇ ਲੁੱਟ ਦੇ ਦਿਆਂਗਾ।
14ਮੈਂ ਤੈਨੂੰ ਤੇਰੇ ਦੁਸ਼ਮਣਾਂ ਦਾ ਗ਼ੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ।”