9ਸੱਤ ਬੱਚਿਆਂ ਦੀ ਮਾਂ ਬੇਹੋਸ਼ ਹੋ ਜਾਵੇਗੀ ਅਤੇ ਆਖਰੀ ਸਾਹ ਲਵੇਗੀ। ਉਸ ਦਾ ਸੂਰਜ ਡੁੱਬ ਜਾਵੇਗਾ ਜਦੋਂ ਅਜੇ ਦਿਨ ਹੀ ਹੋਵੇਗਾ। ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਵੇਗੀ। ਮੈਂ ਬਚੇ ਹੋਏ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਅੱਗੇ ਸੁੱਟ ਦਿਆਂਗਾ,” ਯਾਹਵੇਹ ਇਹ ਆਖਦਾ ਹੈ।
10ਹਾਏ ਮੇਰੀ ਮਾਂ, ਤੂੰ ਮੈਨੂੰ ਜਨਮ ਦਿੱਤਾ, ਇੱਕ ਆਦਮੀ ਜਿਸ ਦੇ ਨਾਲ ਸਾਰੀ ਧਰਤੀ ਸੰਘਰਸ਼ ਕਰਨ ਦੀ ਹੈ! ਨਾ ਮੈਂ ਉਧਾਰ ਦਿੱਤਾ ਹੈ, ਨਾ ਉਧਾਰ ਲਿਆ ਹੈ, ਤਾਂ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।
11ਯਾਹਵੇਹ ਨੇ ਕਿਹਾ, “ਯਕੀਨਨ ਮੈਂ ਤੁਹਾਨੂੰ ਇੱਕ ਚੰਗੇ ਮਕਸਦ ਲਈ ਬਚਾਵਾਂਗਾ; ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ।
12“ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?
13“ਤੁਹਾਡੀ ਦੌਲਤ ਅਤੇ ਤੁਹਾਡੇ ਖ਼ਜ਼ਾਨੇ ਮੈਂ ਤੁਹਾਡੇ ਸਾਰੇ ਦੇਸ਼ ਵਿੱਚ ਤੁਹਾਡੇ ਸਾਰੇ ਪਾਪਾਂ ਦੇ ਕਾਰਨ, ਬਿਨਾਂ ਕਿਸੇ ਕੀਮਤ ਦੇ ਲੁੱਟ ਦੇ ਦਿਆਂਗਾ।