ਯਿਰਮਿਯਾਹ 15

ਮੈਂ ਉਹਨਾਂ ਨੂੰ ਦੇਸ਼ ਦੇ ਸ਼ਹਿਰ ਦੇ ਦਰਵਾਜ਼ਿਆਂ ਤੇ ਕਾਂਟੇ ਨਾਲ ਵਿੰਨ੍ਹ ਦਿਆਂਗਾ। ਮੈਂ ਆਪਣੇ ਲੋਕਾਂ ਉੱਤੇ ਸੋਗ ਅਤੇ ਤਬਾਹੀ ਲਿਆਵਾਂਗਾ, ਕਿਉਂ ਜੋ ਉਹਨਾਂ ਨੇ ਆਪਣੇ ਰਾਹ ਨਹੀਂ ਬਦਲੇ।

Jeremiah 15:7 (UKJV) And I will fan them with a fan in the gates of the land; I will bereave them of children, I will destroy my people since they return not from their ways.

5“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ? ਤੇਰੇ ਲਈ ਕੌਣ ਸੋਗ ਕਰੇਗਾ? ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?

6ਤੁਸੀਂ ਮੈਨੂੰ ਰੱਦ ਕਰ ਦਿੱਤਾ ਹੈ,” ਯਾਹਵੇਹ ਇਹ ਆਖਦਾ ਹੈ। “ਤੁਸੀਂ ਪਿੱਛੇ ਮੁੱੜ ਜਾਂਦੇ ਹੋ। ਮੈਂ ਤੁਹਾਡੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ ਕਰ ਦਿਆਂਗਾ। ਮੈਂ ਤੁਹਾਨੂੰ ਮਾਫ ਕਰ ਕੇ ਥੱਕ ਗਿਆ ਹਾਂ।

7ਮੈਂ ਉਹਨਾਂ ਨੂੰ ਦੇਸ਼ ਦੇ ਸ਼ਹਿਰ ਦੇ ਦਰਵਾਜ਼ਿਆਂ ਤੇ ਕਾਂਟੇ ਨਾਲ ਵਿੰਨ੍ਹ ਦਿਆਂਗਾ। ਮੈਂ ਆਪਣੇ ਲੋਕਾਂ ਉੱਤੇ ਸੋਗ ਅਤੇ ਤਬਾਹੀ ਲਿਆਵਾਂਗਾ, ਕਿਉਂ ਜੋ ਉਹਨਾਂ ਨੇ ਆਪਣੇ ਰਾਹ ਨਹੀਂ ਬਦਲੇ।

8ਮੈਂ ਉਹਨਾਂ ਦੀਆਂ ਵਿਧਵਾਵਾਂ ਨੂੰ ਸਮੁੰਦਰ ਦੀ ਰੇਤ ਨਾਲੋਂ ਵੀ ਵੱਧ ਕਰ ਦਿਆਂਗਾ। ਦੁਪਹਿਰ ਵੇਲੇ ਮੈਂ ਉਹਨਾਂ ਦੇ ਜਵਾਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਵਿਨਾਸ਼ਕਾਰੀ ਲਿਆਵਾਂਗਾ। ਅਚਾਨਕ ਮੈਂ ਉਹਨਾਂ ਉੱਤੇ ਕਸ਼ਟ ਅਤੇ ਦਹਿਸ਼ਤ ਲਿਆਵਾਂਗਾ।

9ਸੱਤ ਬੱਚਿਆਂ ਦੀ ਮਾਂ ਬੇਹੋਸ਼ ਹੋ ਜਾਵੇਗੀ ਅਤੇ ਆਖਰੀ ਸਾਹ ਲਵੇਗੀ। ਉਸ ਦਾ ਸੂਰਜ ਡੁੱਬ ਜਾਵੇਗਾ ਜਦੋਂ ਅਜੇ ਦਿਨ ਹੀ ਹੋਵੇਗਾ। ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਵੇਗੀ। ਮੈਂ ਬਚੇ ਹੋਏ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਅੱਗੇ ਸੁੱਟ ਦਿਆਂਗਾ,” ਯਾਹਵੇਹ ਇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.