4ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤਰ ਮਨੱਸ਼ੇਹ ਨੇ ਜੋ ਯੇਰੂਸ਼ਲੇਮ ਵਿੱਚ ਕੀਤਾ, ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ।
5“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ? ਤੇਰੇ ਲਈ ਕੌਣ ਸੋਗ ਕਰੇਗਾ? ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?
6ਤੁਸੀਂ ਮੈਨੂੰ ਰੱਦ ਕਰ ਦਿੱਤਾ ਹੈ,” ਯਾਹਵੇਹ ਇਹ ਆਖਦਾ ਹੈ। “ਤੁਸੀਂ ਪਿੱਛੇ ਮੁੱੜ ਜਾਂਦੇ ਹੋ। ਮੈਂ ਤੁਹਾਡੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ ਕਰ ਦਿਆਂਗਾ। ਮੈਂ ਤੁਹਾਨੂੰ ਮਾਫ ਕਰ ਕੇ ਥੱਕ ਗਿਆ ਹਾਂ।
7ਮੈਂ ਉਹਨਾਂ ਨੂੰ ਦੇਸ਼ ਦੇ ਸ਼ਹਿਰ ਦੇ ਦਰਵਾਜ਼ਿਆਂ ਤੇ ਕਾਂਟੇ ਨਾਲ ਵਿੰਨ੍ਹ ਦਿਆਂਗਾ। ਮੈਂ ਆਪਣੇ ਲੋਕਾਂ ਉੱਤੇ ਸੋਗ ਅਤੇ ਤਬਾਹੀ ਲਿਆਵਾਂਗਾ, ਕਿਉਂ ਜੋ ਉਹਨਾਂ ਨੇ ਆਪਣੇ ਰਾਹ ਨਹੀਂ ਬਦਲੇ।
8ਮੈਂ ਉਹਨਾਂ ਦੀਆਂ ਵਿਧਵਾਵਾਂ ਨੂੰ ਸਮੁੰਦਰ ਦੀ ਰੇਤ ਨਾਲੋਂ ਵੀ ਵੱਧ ਕਰ ਦਿਆਂਗਾ। ਦੁਪਹਿਰ ਵੇਲੇ ਮੈਂ ਉਹਨਾਂ ਦੇ ਜਵਾਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਵਿਨਾਸ਼ਕਾਰੀ ਲਿਆਵਾਂਗਾ। ਅਚਾਨਕ ਮੈਂ ਉਹਨਾਂ ਉੱਤੇ ਕਸ਼ਟ ਅਤੇ ਦਹਿਸ਼ਤ ਲਿਆਵਾਂਗਾ।