ਯਿਰਮਿਯਾਹ 18

ਪਰ ਉਹ ਜਵਾਬ ਦੇਣਗੇ, ‘ਕਿ ਇਹ ਅਣਹੋਣਾ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਾਂਗੇ; ਅਸੀਂ ਸਾਰੇ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੇ ਅਨੁਸਾਰ ਕਰਾਂਗੇ।’ ”

Jeremiah 18:12 (UKJV) And they said, There is no hope: but we will walk after our own devices, and we will every one do the imagination of his evil heart.

10ਅਤੇ ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਆਗਿਆ ਨਾ ਮੰਨੇ, ਤਾਂ ਮੈਂ ਉਸ ਭਲੇ ਬਾਰੇ ਮੁੜ ਵਿਚਾਰ ਕਰਾਂਗਾ ਜੋ ਮੈਂ ਇਸ ਲਈ ਕਰਨਾ ਚਾਹੁੰਦਾ ਸੀ।

11“ਇਸ ਲਈ ਹੁਣ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਤੁਹਾਡੇ ਲਈ ਇੱਕ ਤਬਾਹੀ ਤਿਆਰ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾ ਰਿਹਾ ਹਾਂ। ਇਸ ਲਈ ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਚਾਲ-ਚਲਣ ਅਤੇ ਕੰਮਾਂ ਨੂੰ ਸੁਧਾਰੋ।’

12ਪਰ ਉਹ ਜਵਾਬ ਦੇਣਗੇ, ‘ਕਿ ਇਹ ਅਣਹੋਣਾ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਾਂਗੇ; ਅਸੀਂ ਸਾਰੇ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੇ ਅਨੁਸਾਰ ਕਰਾਂਗੇ।’ ”

13ਇਸ ਲਈ ਯਾਹਵੇਹ ਇਹ ਆਖਦਾ ਹੈ: “ਕੌਮਾਂ ਤੋਂ ਪੁੱਛੋ: ਕਿ ਕਿਸਨੇ ਕਦੇ ਅਜਿਹਾ ਕੁਝ ਸੁਣਿਆ ਹੈ? ਇਸਰਾਏਲ ਦੀ ਕੁਆਰੀ ਨੇ ਇੱਕ ਵੱਡੀ ਭਿਆਨਕ ਗੱਲ ਕੀਤੀ ਹੈ।

14ਕੀ ਲਬਾਨੋਨ ਦੀ ਬਰਫ਼ ਕਦੇ ਵੀ ਇਸਦੀਆਂ ਚਟਾਨੀ ਢਲਾਣਾਂ ਨੂੰ ਛੱਡ ਦੇਵੇਗੀ? ਕੀ ਦੂਰ-ਦੁਰਾਡੇ ਤੋਂ ਆਉਣ ਵਾਲਾ ਠੰਢਾ ਪਾਣੀ ਕਦੇ ਵੱਗਣਾ ਤੋਂ ਬੰਦ ਹੋ ਜਾਂਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.