12ਪਰ ਉਹ ਜਵਾਬ ਦੇਣਗੇ, ‘ਕਿ ਇਹ ਅਣਹੋਣਾ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਾਂਗੇ; ਅਸੀਂ ਸਾਰੇ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੇ ਅਨੁਸਾਰ ਕਰਾਂਗੇ।’ ”
13ਇਸ ਲਈ ਯਾਹਵੇਹ ਇਹ ਆਖਦਾ ਹੈ: “ਕੌਮਾਂ ਤੋਂ ਪੁੱਛੋ: ਕਿ ਕਿਸਨੇ ਕਦੇ ਅਜਿਹਾ ਕੁਝ ਸੁਣਿਆ ਹੈ? ਇਸਰਾਏਲ ਦੀ ਕੁਆਰੀ ਨੇ ਇੱਕ ਵੱਡੀ ਭਿਆਨਕ ਗੱਲ ਕੀਤੀ ਹੈ।
14ਕੀ ਲਬਾਨੋਨ ਦੀ ਬਰਫ਼ ਕਦੇ ਵੀ ਇਸਦੀਆਂ ਚਟਾਨੀ ਢਲਾਣਾਂ ਨੂੰ ਛੱਡ ਦੇਵੇਗੀ? ਕੀ ਦੂਰ-ਦੁਰਾਡੇ ਤੋਂ ਆਉਣ ਵਾਲਾ ਠੰਢਾ ਪਾਣੀ ਕਦੇ ਵੱਗਣਾ ਤੋਂ ਬੰਦ ਹੋ ਜਾਂਵੇਗਾ?
15ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ; ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ, ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ, ਠੋਕਰ ਖਾਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ, ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।
16ਉਹਨਾਂ ਦੀ ਧਰਤੀ ਡਰਾਉਣੀ ਅਤੇ ਸਥਾਈ ਘਿਣਾਉਣੀ ਦੀ ਵਸਤੂ ਹੋਵੇਗੀ। ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ ਅਤੇ ਸਿਰ ਹਿਲਾ ਦੇਣਗੇ।