ਯਿਰਮਿਯਾਹ 18

ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ; ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ, ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ, ਠੋਕਰ ਖਾਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ, ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।

Jeremiah 18:15 (UKJV) Because my people has forgotten me, they have burned incense to vanity, and they have caused them to stumble in their ways from the ancient paths, to walk in paths, in a road not properly built;

13ਇਸ ਲਈ ਯਾਹਵੇਹ ਇਹ ਆਖਦਾ ਹੈ: “ਕੌਮਾਂ ਤੋਂ ਪੁੱਛੋ: ਕਿ ਕਿਸਨੇ ਕਦੇ ਅਜਿਹਾ ਕੁਝ ਸੁਣਿਆ ਹੈ? ਇਸਰਾਏਲ ਦੀ ਕੁਆਰੀ ਨੇ ਇੱਕ ਵੱਡੀ ਭਿਆਨਕ ਗੱਲ ਕੀਤੀ ਹੈ।

14ਕੀ ਲਬਾਨੋਨ ਦੀ ਬਰਫ਼ ਕਦੇ ਵੀ ਇਸਦੀਆਂ ਚਟਾਨੀ ਢਲਾਣਾਂ ਨੂੰ ਛੱਡ ਦੇਵੇਗੀ? ਕੀ ਦੂਰ-ਦੁਰਾਡੇ ਤੋਂ ਆਉਣ ਵਾਲਾ ਠੰਢਾ ਪਾਣੀ ਕਦੇ ਵੱਗਣਾ ਤੋਂ ਬੰਦ ਹੋ ਜਾਂਵੇਗਾ?

15ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ; ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ, ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ, ਠੋਕਰ ਖਾਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ, ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।

16ਉਹਨਾਂ ਦੀ ਧਰਤੀ ਡਰਾਉਣੀ ਅਤੇ ਸਥਾਈ ਘਿਣਾਉਣੀ ਦੀ ਵਸਤੂ ਹੋਵੇਗੀ। ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ ਅਤੇ ਸਿਰ ਹਿਲਾ ਦੇਣਗੇ।

17ਪੂਰਬ ਤੋਂ ਹਵਾ ਵਾਂਗ, ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਅੱਗੇ ਖਿਲਾਰ ਦਿਆਂਗਾ; ਮੈਂ ਉਹਨਾਂ ਨੂੰ ਉਹਨਾਂ ਦੀ ਬਿਪਤਾ ਦੇ ਦਿਨ ਆਪਣਾ ਮੂੰਹ ਨਹੀਂ, ਸਗੋਂ ਆਪਣੀ ਪਿੱਠ ਦਿਖਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.