15ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ; ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ, ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ, ਠੋਕਰ ਖਾਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ, ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।
16ਉਹਨਾਂ ਦੀ ਧਰਤੀ ਡਰਾਉਣੀ ਅਤੇ ਸਥਾਈ ਘਿਣਾਉਣੀ ਦੀ ਵਸਤੂ ਹੋਵੇਗੀ। ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ ਅਤੇ ਸਿਰ ਹਿਲਾ ਦੇਣਗੇ।
17ਪੂਰਬ ਤੋਂ ਹਵਾ ਵਾਂਗ, ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਅੱਗੇ ਖਿਲਾਰ ਦਿਆਂਗਾ; ਮੈਂ ਉਹਨਾਂ ਨੂੰ ਉਹਨਾਂ ਦੀ ਬਿਪਤਾ ਦੇ ਦਿਨ ਆਪਣਾ ਮੂੰਹ ਨਹੀਂ, ਸਗੋਂ ਆਪਣੀ ਪਿੱਠ ਦਿਖਾਵਾਂਗਾ।”
18ਉਹਨਾਂ ਨੇ ਆਖਿਆ, “ਆਓ, ਯਿਰਮਿਯਾਹ ਦੇ ਵਿਰੁੱਧ ਵਿਉਂਤ ਬਣਾਈਏ। ਕਿਉਂਕਿ ਜਾਜਕ ਦੁਆਰਾ ਬਿਵਸਥਾ ਦੀ ਸਿੱਖਿਆ ਬੰਦ ਨਹੀਂ ਹੋਵੇਗੀ, ਨਾ ਬੁੱਧਵਾਨਾਂ ਦੀ ਸਲਾਹ, ਅਤੇ ਨਾ ਹੀ ਨਬੀਆਂ ਦਾ ਬਚਨ। ਇਸ ਲਈ ਆਓ, ਅਸੀਂ ਆਪਣੀਆਂ ਜੀਭਾਂ ਨਾਲ ਉਸ ਉੱਤੇ ਹਮਲਾ ਕਰੀਏ ਅਤੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।”
19ਹੇ ਯਾਹਵੇਹ, ਮੇਰੀ ਗੱਲ ਸੁਣੋ ਕਿ ਮੇਰੇ ਦੋਸ਼ੀ ਕੀ ਕਹਿ ਰਹੇ ਹਨ!