ਯਿਰਮਿਯਾਹ 18

“ਉੱਠ ਘੁਮਿਆਰ ਦੇ ਘਰ ਜਾ ਅਤੇ ਉੱਥੇ ਮੈਂ ਤੈਨੂੰ ਆਪਣਾ ਸੰਦੇਸ਼ ਦੇਵਾਂਗਾ।”

Jeremiah 18:2 (UKJV) Arise, and go down to the potter's house, and there I will cause you to hear my words.

1ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ:

2“ਉੱਠ ਘੁਮਿਆਰ ਦੇ ਘਰ ਜਾ ਅਤੇ ਉੱਥੇ ਮੈਂ ਤੈਨੂੰ ਆਪਣਾ ਸੰਦੇਸ਼ ਦੇਵਾਂਗਾ।”

3ਇਸ ਲਈ ਮੈਂ ਘੁਮਿਆਰ ਦੇ ਘਰ ਗਿਆ ਅਤੇ ਮੈਂ ਉਸਨੂੰ ਪਹੀਏ ਤੇ ਕੰਮ ਕਰਦੇ ਦੇਖਿਆ।

4ਪਰ ਜਿਸ ਘੜੇ ਨੂੰ ਉਹ ਮਿੱਟੀ ਤੋਂ ਬਣਾ ਰਿਹਾ ਸੀ, ਉਹ ਉਹਦੇ ਦੇ ਹੱਥਾਂ ਵਿੱਚ ਵਿਗੜ ਗਿਆ ਸੀ। ਇਸ ਲਈ ਘੁਮਿਆਰ ਨੇ ਉਸ ਤੋਂ ਇੱਕ ਹੋਰ ਘੜਾ ਬਣਾਇਆ, ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.