3ਇਸ ਲਈ ਮੈਂ ਘੁਮਿਆਰ ਦੇ ਘਰ ਗਿਆ ਅਤੇ ਮੈਂ ਉਸਨੂੰ ਪਹੀਏ ਤੇ ਕੰਮ ਕਰਦੇ ਦੇਖਿਆ।
4ਪਰ ਜਿਸ ਘੜੇ ਨੂੰ ਉਹ ਮਿੱਟੀ ਤੋਂ ਬਣਾ ਰਿਹਾ ਸੀ, ਉਹ ਉਹਦੇ ਦੇ ਹੱਥਾਂ ਵਿੱਚ ਵਿਗੜ ਗਿਆ ਸੀ। ਇਸ ਲਈ ਘੁਮਿਆਰ ਨੇ ਉਸ ਤੋਂ ਇੱਕ ਹੋਰ ਘੜਾ ਬਣਾਇਆ, ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।
5ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।
6ਉਸ ਨੇ ਆਖਿਆ, “ਹੇ ਇਸਰਾਏਲ, ਕੀ ਮੈਂ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ ਜਿਵੇਂ ਇਹ ਘੁਮਿਆਰ ਕਰਦਾ ਹੈ?” ਯਾਹਵੇਹ ਦਾ ਵਾਕ ਹੈ। “ਜਿਵੇਂ ਘੁਮਿਆਰ ਦੇ ਹੱਥ ਵਿੱਚ ਮਿੱਟੀ ਹੈ, ਉਸੇ ਤਰ੍ਹਾਂ ਹੇ ਇਸਰਾਏਲ ਤੂੰ ਮੇਰੇ ਹੱਥ ਵਿੱਚ ਹੈ।
7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ,