ਯਿਰਮਿਯਾਹ 18

ਉਸ ਨੇ ਆਖਿਆ, “ਹੇ ਇਸਰਾਏਲ, ਕੀ ਮੈਂ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ ਜਿਵੇਂ ਇਹ ਘੁਮਿਆਰ ਕਰਦਾ ਹੈ?” ਯਾਹਵੇਹ ਦਾ ਵਾਕ ਹੈ। “ਜਿਵੇਂ ਘੁਮਿਆਰ ਦੇ ਹੱਥ ਵਿੱਚ ਮਿੱਟੀ ਹੈ, ਉਸੇ ਤਰ੍ਹਾਂ ਹੇ ਇਸਰਾਏਲ ਤੂੰ ਮੇਰੇ ਹੱਥ ਵਿੱਚ ਹੈ।

Jeremiah 18:6 (UKJV) O house of Israel, cannot I do with you as this potter? says the LORD. Behold, as the clay is in the potter's hand, so are all of you in mine hand, O house of Israel.

4ਪਰ ਜਿਸ ਘੜੇ ਨੂੰ ਉਹ ਮਿੱਟੀ ਤੋਂ ਬਣਾ ਰਿਹਾ ਸੀ, ਉਹ ਉਹਦੇ ਦੇ ਹੱਥਾਂ ਵਿੱਚ ਵਿਗੜ ਗਿਆ ਸੀ। ਇਸ ਲਈ ਘੁਮਿਆਰ ਨੇ ਉਸ ਤੋਂ ਇੱਕ ਹੋਰ ਘੜਾ ਬਣਾਇਆ, ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।

5ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।

6ਉਸ ਨੇ ਆਖਿਆ, “ਹੇ ਇਸਰਾਏਲ, ਕੀ ਮੈਂ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ ਜਿਵੇਂ ਇਹ ਘੁਮਿਆਰ ਕਰਦਾ ਹੈ?” ਯਾਹਵੇਹ ਦਾ ਵਾਕ ਹੈ। “ਜਿਵੇਂ ਘੁਮਿਆਰ ਦੇ ਹੱਥ ਵਿੱਚ ਮਿੱਟੀ ਹੈ, ਉਸੇ ਤਰ੍ਹਾਂ ਹੇ ਇਸਰਾਏਲ ਤੂੰ ਮੇਰੇ ਹੱਥ ਵਿੱਚ ਹੈ।

7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ,

8ਜੇ ਉਹ ਕੌਮ ਜਿਸ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.