9ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ, ਅਤੇ ਉਹ ਇੱਕ ਦੂਸਰੇ ਦਾ ਮਾਸ ਖਾਣਗੇ ਕਿਉਂਕਿ ਉਹਨਾਂ ਦੇ ਦੁਸ਼ਮਣ ਉਹਨਾਂ ਨੂੰ ਤਬਾਹ ਕਰਨ ਲਈ ਉਹਨਾਂ ਦੇ ਵਿਰੁੱਧ ਘੇਰਾਬੰਦੀ ਨੂੰ ਇੰਨੀ ਸਖ਼ਤ ਕਰਣਗੇ।’
10“ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਘੜੇ ਨੂੰ ਭੰਨ ਸੁੱਟੀ,
11ਅਤੇ ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ: ਮੈਂ ਇਸ ਕੌਮ ਅਤੇ ਇਸ ਸ਼ਹਿਰ ਨੂੰ ਉਸੇ ਤਰ੍ਹਾਂ ਭੰਨ ਦਿਆਂਗਾ ਜਿਵੇਂ ਇਹ ਘੁਮਿਆਰ ਦਾ ਘੜਾ ਤੋੜਿਆ ਜਾਵੇ ਅਤੇ ਮੁਰੰਮਤ ਨਾਲ ਠੀਕ ਨਹੀਂ ਹੋ ਸਕਦਾ। ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਹੀਂ ਬਚਦੀ।
12ਮੈਂ ਇਸ ਸਥਾਨ ਅਤੇ ਇੱਥੇ ਰਹਿਣ ਵਾਲਿਆਂ ਲਈ ਇਹੀ ਕਰਾਂਗਾ, ਯਾਹਵੇਹ ਇਹ ਆਖਦਾ ਹੈ। ਮੈਂ ਇਸ ਸ਼ਹਿਰ ਨੂੰ ਤੋਫੇਥ ਵਰਗਾ ਬਣਾ ਦਿਆਂਗਾ।
13ਯੇਰੂਸ਼ਲੇਮ ਵਿੱਚ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਇਸ ਸਥਾਨ, ਤੋਫੇਥ ਵਾਂਗ ਪਲੀਤ ਕੀਤੇ ਜਾਣਗੇ, ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ।’ ”