ਯਿਰਮਿਯਾਹ 19

ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ, ਅਤੇ ਉਹ ਇੱਕ ਦੂਸਰੇ ਦਾ ਮਾਸ ਖਾਣਗੇ ਕਿਉਂਕਿ ਉਹਨਾਂ ਦੇ ਦੁਸ਼ਮਣ ਉਹਨਾਂ ਨੂੰ ਤਬਾਹ ਕਰਨ ਲਈ ਉਹਨਾਂ ਦੇ ਵਿਰੁੱਧ ਘੇਰਾਬੰਦੀ ਨੂੰ ਇੰਨੀ ਸਖ਼ਤ ਕਰਣਗੇ।’

Jeremiah 19:9 (UKJV) And I will cause them to eat the flesh of their sons and the flesh of their daughters, and they shall eat every one the flesh of his friend in the siege and strictness, wherewith their enemies, and they that seek their lives, shall straiten them.

7“ ‘ਇਸ ਜਗ੍ਹਾ ਮੈਂ ਯਹੂਦਾਹ ਅਤੇ ਯੇਰੂਸ਼ਲੇਮ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰ ਦਿਆਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਨਾਸ ਕਰ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ।

8ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਅਤੇ ਇਸ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼ ਬਣਾ ਦਿਆਂਗਾ; ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ ਅਤੇ ਇਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।

9ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ, ਅਤੇ ਉਹ ਇੱਕ ਦੂਸਰੇ ਦਾ ਮਾਸ ਖਾਣਗੇ ਕਿਉਂਕਿ ਉਹਨਾਂ ਦੇ ਦੁਸ਼ਮਣ ਉਹਨਾਂ ਨੂੰ ਤਬਾਹ ਕਰਨ ਲਈ ਉਹਨਾਂ ਦੇ ਵਿਰੁੱਧ ਘੇਰਾਬੰਦੀ ਨੂੰ ਇੰਨੀ ਸਖ਼ਤ ਕਰਣਗੇ।’

10“ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਘੜੇ ਨੂੰ ਭੰਨ ਸੁੱਟੀ,

11ਅਤੇ ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ: ਮੈਂ ਇਸ ਕੌਮ ਅਤੇ ਇਸ ਸ਼ਹਿਰ ਨੂੰ ਉਸੇ ਤਰ੍ਹਾਂ ਭੰਨ ਦਿਆਂਗਾ ਜਿਵੇਂ ਇਹ ਘੁਮਿਆਰ ਦਾ ਘੜਾ ਤੋੜਿਆ ਜਾਵੇ ਅਤੇ ਮੁਰੰਮਤ ਨਾਲ ਠੀਕ ਨਹੀਂ ਹੋ ਸਕਦਾ। ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਹੀਂ ਬਚਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.