ਯਿਰਮਿਯਾਹ 2

“ਕਿ ਜਾ ਅਤੇ ਯੇਰੂਸ਼ਲੇਮ ਵਿੱਚ ਪੁਕਾਰ ਅਤੇ ਆਖੋ: “ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਮੈਨੂੰ ਤੇਰੀ ਜਵਾਨੀ ਦੀ ਸ਼ਰਧਾ ਯਾਦ ਹੈ, ਤੂੰ ਇੱਕ ਲਾੜੀ ਵਾਂਗ ਮੈਨੂੰ ਪਿਆਰ ਕੀਤਾ ਅਤੇ ਉਜਾੜ ਜ਼ਮੀਨ ਵਿੱਚ ਮੇਰੇ ਪਿੱਛੇ ਚੱਲੀ, ਉਸ ਜ਼ਮੀਨ ਵਿੱਚ ਜਿੱਥੇ ਬੀਜਿਆ ਨਹੀਂ ਗਿਆ ਸੀ।

Jeremiah 2:2 (UKJV) Go and cry in the ears of Jerusalem, saying, Thus says the LORD; I remember you, the kindness of your youth, the love of yours espousals, when you went after me in the wilderness, in a land that was not sown.

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਕਿ ਜਾ ਅਤੇ ਯੇਰੂਸ਼ਲੇਮ ਵਿੱਚ ਪੁਕਾਰ ਅਤੇ ਆਖੋ: “ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਮੈਨੂੰ ਤੇਰੀ ਜਵਾਨੀ ਦੀ ਸ਼ਰਧਾ ਯਾਦ ਹੈ, ਤੂੰ ਇੱਕ ਲਾੜੀ ਵਾਂਗ ਮੈਨੂੰ ਪਿਆਰ ਕੀਤਾ ਅਤੇ ਉਜਾੜ ਜ਼ਮੀਨ ਵਿੱਚ ਮੇਰੇ ਪਿੱਛੇ ਚੱਲੀ, ਉਸ ਜ਼ਮੀਨ ਵਿੱਚ ਜਿੱਥੇ ਬੀਜਿਆ ਨਹੀਂ ਗਿਆ ਸੀ।

3ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ, ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ; ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ, ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ ” ਯਾਹਵੇਹ ਦਾ ਇਹ ਵਾਕ ਹੈ।

4ਹੇ ਯਾਕੋਬ ਦੀ ਸੰਤਾਨ, ਹੇ ਇਸਰਾਏਲ ਦੇ ਸਾਰੇ ਘਰਾਣੇ, ਯਾਹਵੇਹ ਦਾ ਬਚਨ ਸੁਣੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.