ਯਿਰਮਿਯਾਹ 2

ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ, ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ; ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ, ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ ” ਯਾਹਵੇਹ ਦਾ ਇਹ ਵਾਕ ਹੈ।

Jeremiah 2:3 (UKJV) Israel was holiness unto the LORD, and the first-fruits of his increase: all that devour him shall offend; evil shall come upon them, says the LORD.

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਕਿ ਜਾ ਅਤੇ ਯੇਰੂਸ਼ਲੇਮ ਵਿੱਚ ਪੁਕਾਰ ਅਤੇ ਆਖੋ: “ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਮੈਨੂੰ ਤੇਰੀ ਜਵਾਨੀ ਦੀ ਸ਼ਰਧਾ ਯਾਦ ਹੈ, ਤੂੰ ਇੱਕ ਲਾੜੀ ਵਾਂਗ ਮੈਨੂੰ ਪਿਆਰ ਕੀਤਾ ਅਤੇ ਉਜਾੜ ਜ਼ਮੀਨ ਵਿੱਚ ਮੇਰੇ ਪਿੱਛੇ ਚੱਲੀ, ਉਸ ਜ਼ਮੀਨ ਵਿੱਚ ਜਿੱਥੇ ਬੀਜਿਆ ਨਹੀਂ ਗਿਆ ਸੀ।

3ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ, ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ; ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ, ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ ” ਯਾਹਵੇਹ ਦਾ ਇਹ ਵਾਕ ਹੈ।

4ਹੇ ਯਾਕੋਬ ਦੀ ਸੰਤਾਨ, ਹੇ ਇਸਰਾਏਲ ਦੇ ਸਾਰੇ ਘਰਾਣੇ, ਯਾਹਵੇਹ ਦਾ ਬਚਨ ਸੁਣੋ।

5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਗਲਤ ਵੇਖਿਆ, ਕਿ ਉਹ ਮੇਰੇ ਤੋਂ ਦੂਰ ਚਲੇ ਗਏ? ਉਹ ਨਿਕੰਮੇ ਬੁੱਤਾਂ ਦੇ ਮਗਰ ਲੱਗੇ ਅਤੇ ਆਪਣੇ ਆਪ ਨਿਕੰਮੇ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.