3ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ, ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ; ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ, ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ ” ਯਾਹਵੇਹ ਦਾ ਇਹ ਵਾਕ ਹੈ।
4ਹੇ ਯਾਕੋਬ ਦੀ ਸੰਤਾਨ, ਹੇ ਇਸਰਾਏਲ ਦੇ ਸਾਰੇ ਘਰਾਣੇ, ਯਾਹਵੇਹ ਦਾ ਬਚਨ ਸੁਣੋ।
5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਗਲਤ ਵੇਖਿਆ, ਕਿ ਉਹ ਮੇਰੇ ਤੋਂ ਦੂਰ ਚਲੇ ਗਏ? ਉਹ ਨਿਕੰਮੇ ਬੁੱਤਾਂ ਦੇ ਮਗਰ ਲੱਗੇ ਅਤੇ ਆਪਣੇ ਆਪ ਨਿਕੰਮੇ ਹੋ ਗਏ।
6ਉਹਨਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ, ਜੋ ਸਾਨੂੰ ਮਿਸਰ ਦੇਸ਼ ਤੋਂ ਉਤਾਹ ਲਿਆਇਆ ਅਤੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਸ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ?’
7ਮੈਂ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆਂਦਾ ਤਾਂ ਜੋ ਉਸ ਦੇ ਫਲ ਅਤੇ ਭਰਪੂਰ ਉਪਜ ਖਾ ਸਕੋ। ਪਰ ਤੁਸੀਂ ਆ ਕੇ ਮੇਰੀ ਧਰਤੀ ਨੂੰ ਪਲੀਤ ਕੀਤਾ ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਬਣਾਇਆ।