10ਮੈਂ ਬਹੁਤ ਸਾਰੀਆਂ ਚੀਕਾਂ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ! ਉਸਦੀ ਨਿੰਦਾ ਕਰੋ! ਆਓ ਉਸਦੀ ਨਿੰਦਾ ਕਰੀਏ!” ਮੇਰੇ ਸਾਰੇ ਦੋਸਤ ਮੇਰੇ ਖਿਸਕਣ ਦੀ ਉਡੀਕ ਕਰ ਰਹੇ ਹਨ, “ਸ਼ਾਇਦ ਉਹ ਧੋਖਾ ਖਾ ਜਾਵੇ; ਤਦ ਅਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਾਂਗੇ ਅਤੇ ਉਸ ਤੋਂ ਬਦਲਾ ਲਵਾਂਗੇ।”
11ਪਰ ਯਾਹਵੇਹ ਇੱਕ ਸ਼ਕਤੀਸ਼ਾਲੀ ਯੋਧੇ ਵਾਂਗ ਮੇਰੇ ਨਾਲ ਹੈ; ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ ਅਤੇ ਜਿੱਤਣਗੇ ਨਹੀਂ। ਉਹ ਅਸਫ਼ਲ ਹੋਣਗੇ ਅਤੇ ਪੂਰੀ ਤਰ੍ਹਾਂ ਬਦਨਾਮ ਹੋਣਗੇ; ਉਹਨਾਂ ਦੀ ਬੇਇੱਜ਼ਤੀ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।
12ਯਾਹਵੇਹ ਸਰਬਸ਼ਕਤੀਮਾਨ, ਤੂੰ ਜੋ ਧਰਮੀ ਲੋਕਾਂ ਦੀ ਜਾਂਚ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਦੀ ਜਾਂਚ ਕਰਦਾ ਹੈ, ਮੈਨੂੰ ਉਹਨਾਂ ਤੋਂ ਤੁਹਾਡਾ ਬਦਲਾ ਲੈਣ ਦਿਓ, ਕਿਉਂਕਿ ਮੈਂ ਆਪਣਾ ਕਾਰਨ ਤੁਹਾਨੂੰ ਸੌਂਪਿਆ ਹੈ।
13ਯਾਹਵੇਹ ਨੂੰ ਗਾਓ! ਯਾਹਵੇਹ ਦੀ ਉਸਤਤ ਕਰੋ! ਉਹ ਲੋੜਵੰਦ ਦੀ ਜਾਨ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।
14ਸਰਾਪੀ ਹੋਵੇ ਜਿਸ ਦਿਨ ਮੇਰਾ ਜਨਮ ਹੋਇਆ! ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਦਿਨ ਮੁਬਾਰਕ ਨਾ ਹੋਵੇ!