12ਯਾਹਵੇਹ ਸਰਬਸ਼ਕਤੀਮਾਨ, ਤੂੰ ਜੋ ਧਰਮੀ ਲੋਕਾਂ ਦੀ ਜਾਂਚ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਦੀ ਜਾਂਚ ਕਰਦਾ ਹੈ, ਮੈਨੂੰ ਉਹਨਾਂ ਤੋਂ ਤੁਹਾਡਾ ਬਦਲਾ ਲੈਣ ਦਿਓ, ਕਿਉਂਕਿ ਮੈਂ ਆਪਣਾ ਕਾਰਨ ਤੁਹਾਨੂੰ ਸੌਂਪਿਆ ਹੈ।
13ਯਾਹਵੇਹ ਨੂੰ ਗਾਓ! ਯਾਹਵੇਹ ਦੀ ਉਸਤਤ ਕਰੋ! ਉਹ ਲੋੜਵੰਦ ਦੀ ਜਾਨ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।
14ਸਰਾਪੀ ਹੋਵੇ ਜਿਸ ਦਿਨ ਮੇਰਾ ਜਨਮ ਹੋਇਆ! ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਦਿਨ ਮੁਬਾਰਕ ਨਾ ਹੋਵੇ!
15ਸਰਾਪੀ ਹੋਵੇ ਉਹ ਮਨੁੱਖ ਜਿਸ ਨੇ ਮੇਰੇ ਪਿਤਾ ਨੂੰ ਖ਼ਬਰ ਦਿੱਤੀ, ਜਿਸ ਨੇ ਉਸ ਨੂੰ ਇਹ ਕਹਿ ਕੇ ਬਹੁਤ ਪ੍ਰਸੰਨ ਕੀਤਾ, “ਤੇਰੇ ਲਈ ਇੱਕ ਪੁੱਤਰ ਨੇ ਜਨਮ ਲਿਆ ਹੈ!”
16ਉਹ ਆਦਮੀ ਉਹਨਾਂ ਨਗਰਾਂ ਵਰਗਾ ਹੋਵੇ ਜਿਨ੍ਹਾਂ ਨੂੰ ਯਾਹਵੇਹ ਨੇ ਬਿਨਾਂ ਤਰਸ ਕੀਤੇ ਉਜਾੜ ਦਿੱਤਾ। ਉਹ ਸਵੇਰ ਨੂੰ ਵਿਰਲਾਪ ਸੁਣੇ, ਦੁਪਹਿਰ ਨੂੰ ਲੜਾਈ ਦੀ ਪੁਕਾਰ ਸੁਣੇ।