14ਸਰਾਪੀ ਹੋਵੇ ਜਿਸ ਦਿਨ ਮੇਰਾ ਜਨਮ ਹੋਇਆ! ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਦਿਨ ਮੁਬਾਰਕ ਨਾ ਹੋਵੇ!
15ਸਰਾਪੀ ਹੋਵੇ ਉਹ ਮਨੁੱਖ ਜਿਸ ਨੇ ਮੇਰੇ ਪਿਤਾ ਨੂੰ ਖ਼ਬਰ ਦਿੱਤੀ, ਜਿਸ ਨੇ ਉਸ ਨੂੰ ਇਹ ਕਹਿ ਕੇ ਬਹੁਤ ਪ੍ਰਸੰਨ ਕੀਤਾ, “ਤੇਰੇ ਲਈ ਇੱਕ ਪੁੱਤਰ ਨੇ ਜਨਮ ਲਿਆ ਹੈ!”
16ਉਹ ਆਦਮੀ ਉਹਨਾਂ ਨਗਰਾਂ ਵਰਗਾ ਹੋਵੇ ਜਿਨ੍ਹਾਂ ਨੂੰ ਯਾਹਵੇਹ ਨੇ ਬਿਨਾਂ ਤਰਸ ਕੀਤੇ ਉਜਾੜ ਦਿੱਤਾ। ਉਹ ਸਵੇਰ ਨੂੰ ਵਿਰਲਾਪ ਸੁਣੇ, ਦੁਪਹਿਰ ਨੂੰ ਲੜਾਈ ਦੀ ਪੁਕਾਰ ਸੁਣੇ।
17ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਨਹੀਂ ਮਾਰਿਆ, ਮੇਰੀ ਮਾਂ ਮੇਰੀ ਕਬਰ ਵਾਂਗ ਹੁੰਦੀ, ਅਤੇ ਉਸ ਦੀ ਕੁੱਖ ਸਦਾ ਭਰੀ ਰਹਿੰਦੀ।
18ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਕਿ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?