ਯਿਰਮਿਯਾਹ 20

ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਕੁੱਟਿਆ ਅਤੇ ਯਾਹਵੇਹ ਦੀ ਹੈਕਲ ਵਿੱਚ ਬਿਨਯਾਮੀਨ ਦੇ ਉੱਪਰਲੇ ਕਾਠ ਵਿੱਚ ਰੱਖ ਦਿੱਤਾ।

Jeremiah 20:2 (UKJV) Then Pashur stroke Jeremiah the prophet, and put him in the stocks that were in the high gate of Benjamin, which was by the house of the LORD.

1ਜਦੋਂ ਇੰਮੇਰ ਦੇ ਪੁੱਤਰ ਪਸ਼ਹੂਰ ਜਾਜਕ ਨੇ, ਜੋ ਯਾਹਵੇਹ ਦੀ ਹੈਕਲ ਦਾ ਅਧਿਕਾਰੀ ਸੀ, ਉਸਨੇ ਯਿਰਮਿਯਾਹ ਨਬੀ ਨੂੰ ਇਹ ਗੱਲਾਂ ਆਖਦਿਆਂ ਸੁਣਿਆ,

2ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਕੁੱਟਿਆ ਅਤੇ ਯਾਹਵੇਹ ਦੀ ਹੈਕਲ ਵਿੱਚ ਬਿਨਯਾਮੀਨ ਦੇ ਉੱਪਰਲੇ ਕਾਠ ਵਿੱਚ ਰੱਖ ਦਿੱਤਾ।

3ਅਗਲੇ ਦਿਨ, ਜਦੋਂ ਪਸ਼ਹੂਰ ਨੇ ਉਸਨੂੰ ਕਾਠ ਤੋਂ ਛੁਡਾਇਆ, ਯਿਰਮਿਯਾਹ ਨੇ ਉਸਨੂੰ ਕਿਹਾ, “ਤੇਰੇ ਲਈ ਯਾਹਵੇਹ ਦਾ ਨਾਮ ਪਸ਼ਹੂਰ ਨਹੀਂ ਹੈ, ਪਰ ਹਰ ਪਾਸੇ ਭੈਅ ਰੱਖਿਆ ਹੈ।

4ਕਿਉਂਕਿ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਮੈਂ ਤੁਹਾਨੂੰ ਆਪਣੇ ਲਈ ਅਤੇ ਤੁਹਾਡੇ ਸਾਰੇ ਦੋਸਤਾਂ ਲਈ ਇੱਕ ਭੈਅ ਦਾ ਕਾਰਨ ਬਣਾ ਦਿਆਂਗਾ; ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਨਾਲ ਡਿੱਗਦੇ ਵੇਖੋਂਗੇ। ਮੈਂ ਸਾਰੇ ਯਹੂਦਾਹ ਨੂੰ ਬਾਬੇਲ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ, ਜੋ ਉਹਨਾਂ ਨੂੰ ਬਾਬੇਲ ਵਿੱਚ ਲੈ ਜਾਵੇਗਾ ਜਾਂ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.