ਯਿਰਮਿਯਾਹ 21

ਦਾਵੀਦ ਦੇ ਘਰਾਣੇ, ਯਾਹਵੇਹ ਤੁਹਾਨੂੰ ਇਹ ਆਖਦਾ ਹੈ: “ ‘ਹਰ ਸਵੇਰ ਨੂੰ ਇਨਸਾਫ਼ ਕਰੋ; ਦੁੱਖ ਦੇਣ ਵਾਲੇ ਦੇ ਹੱਥੋਂ ਬਚਾਓ ਜਿਹੜ ਲੁੱਟਿਆ ਗਿਆ ਹੈ, ਮੇਰਾ ਕ੍ਰੋਧ ਭੜਕੇਗਾ ਅਤੇ ਅੱਗ ਵਾਂਗੂੰ ਸੜੇਗਾ ਉਸ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ ਹੈ, ਇਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।

Jeremiah 21:12 (UKJV) O house of David, thus says the LORD; Execute judgment in the morning, and deliver him that is spoiled out of the hand of the oppressor, lest my fury go out like fire, and burn that none can quench it, because of the evil of your doings.

10ਮੈਂ ਇਸ ਸ਼ਹਿਰ ਨੂੰ ਨੁਕਸਾਨ ਪਹੁੰਚਾਉਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਭਲਿਆਈ ਨਹੀਂ ਕਰਾਂਗਾ, ਯਾਹਵੇਹ ਦਾ ਇਹ ਵਚਨ ਹੈ। ਇਸ ਨੂੰ ਬਾਬੇਲ ਦੇ ਰਾਜੇ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸਨੂੰ ਅੱਗ ਨਾਲ ਤਬਾਹ ਕਰ ਦੇਵੇਗਾ।’

11“ਇਸ ਤੋਂ ਇਲਾਵਾ, ਯਹੂਦਾਹ ਦੇ ਸ਼ਾਹੀ ਘਰਾਣੇ ਨੂੰ ਆਖੋ, ‘ਯਾਹਵੇਹ ਦਾ ਬਚਨ ਸੁਣੋ।

12ਦਾਵੀਦ ਦੇ ਘਰਾਣੇ, ਯਾਹਵੇਹ ਤੁਹਾਨੂੰ ਇਹ ਆਖਦਾ ਹੈ: “ ‘ਹਰ ਸਵੇਰ ਨੂੰ ਇਨਸਾਫ਼ ਕਰੋ; ਦੁੱਖ ਦੇਣ ਵਾਲੇ ਦੇ ਹੱਥੋਂ ਬਚਾਓ ਜਿਹੜ ਲੁੱਟਿਆ ਗਿਆ ਹੈ, ਮੇਰਾ ਕ੍ਰੋਧ ਭੜਕੇਗਾ ਅਤੇ ਅੱਗ ਵਾਂਗੂੰ ਸੜੇਗਾ ਉਸ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ ਹੈ, ਇਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।

13ਹੇ ਯੇਰੂਸ਼ਲੇਮ, ਮੈਂ ਤੇਰੇ ਵਿਰੁੱਧ ਹਾਂ, ਤੁਸੀਂ ਜਿਹੜੇ ਇਸ ਘਾਟੀ ਦੇ ਉੱਪਰ ਪੱਥਰੀਲੇ ਪਠਾਰ ਉੱਤੇ ਰਹਿੰਦੇ ਹੋ, ਯਾਹਵੇਹ ਦਾ ਵਾਕ ਹੈ, ਤੁਸੀਂ ਆਖਦੇ ਹੋ, “ਕੌਣ ਸਾਡੇ ਵਿਰੁੱਧ ਆ ਸਕਦਾ ਹੈ? ਸਾਡੀ ਸ਼ਰਨ ਵਿੱਚ ਕੌਣ ਵੜ ਸਕਦਾ ਹੈ?”

14ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਿਵੇਂ ਕਿ ਤੁਹਾਡੇ ਕੰਮਾਂ ਦੇ ਹੱਕਦਾਰ ਹਨ, ਯਾਹਵੇਹ ਦਾ ਵਾਕ ਹੈ। ਮੈਂ ਤੁਹਾਡੇ ਜੰਗਲਾਂ ਵਿੱਚ ਅੱਗ ਲਾਵਾਂਗਾ ਜੋ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦੇਵੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.