ਯਿਰਮਿਯਾਹ 22

‘ਯਹੂਦਾਹ ਦੇ ਰਾਜਾ, ਯਾਹਵੇਹ ਦਾ ਬਚਨ ਸੁਣੋ, ਤੂੰ ਜੋ ਦਾਵੀਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੁਹਾਡੇ ਅਧਿਕਾਰੀ ਅਤੇ ਤੁਹਾਡੇ ਲੋਕ ਜੋ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਲੰਘਦੇ ਹਨ।

Jeremiah 22:2 (UKJV) And say, Hear the word of the LORD, O king of Judah, that sit upon the throne of David, you, and your servants, and your people that enter in by these gates:

1ਯਾਹਵੇਹ ਇਹ ਆਖਦਾ ਹੈ: “ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਜਾਵੋ ਅਤੇ ਉੱਥੇ ਇਹ ਸੰਦੇਸ਼ ਸੁਣਾਓ:

2‘ਯਹੂਦਾਹ ਦੇ ਰਾਜਾ, ਯਾਹਵੇਹ ਦਾ ਬਚਨ ਸੁਣੋ, ਤੂੰ ਜੋ ਦਾਵੀਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੁਹਾਡੇ ਅਧਿਕਾਰੀ ਅਤੇ ਤੁਹਾਡੇ ਲੋਕ ਜੋ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਲੰਘਦੇ ਹਨ।

3ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ।

4ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.