ਯਿਰਮਿਯਾਹ 22

ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ।

Jeremiah 22:4 (UKJV) For if all of you do this thing indeed, then shall there enter in by the gates of this house kings sitting upon the throne of David, riding in chariots and on horses, he, and his servants, and his people.

2‘ਯਹੂਦਾਹ ਦੇ ਰਾਜਾ, ਯਾਹਵੇਹ ਦਾ ਬਚਨ ਸੁਣੋ, ਤੂੰ ਜੋ ਦਾਵੀਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੁਹਾਡੇ ਅਧਿਕਾਰੀ ਅਤੇ ਤੁਹਾਡੇ ਲੋਕ ਜੋ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਲੰਘਦੇ ਹਨ।

3ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ।

4ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ।

5ਪਰ ਜੇਕਰ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਯਾਹਵੇਹ ਦਾ ਵਾਕ ਹੈ, ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ ਕਿ ਇਹ ਮਹਿਲ ਖੰਡਰ ਬਣ ਜਾਵੇਗਾ।’ ”

6ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ: ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ, ਲਬਾਨੋਨ ਦੇ ਸਿਖਰ ਵਰਗਾ ਹੈ, ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ, ਜਿਵੇਂ ਕਸਬੇ ਨਾ ਵੱਸੇ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.