ਯਿਰਮਿਯਾਹ 22

ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ: ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ, ਲਬਾਨੋਨ ਦੇ ਸਿਖਰ ਵਰਗਾ ਹੈ, ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ, ਜਿਵੇਂ ਕਸਬੇ ਨਾ ਵੱਸੇ ਹੋਣ।

Jeremiah 22:6 (UKJV) For thus says the LORD unto the king's house of Judah; You are Gilead unto me, and the head of Lebanon: yet surely I will make you a wilderness, and cities which are not inhabited.

4ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ।

5ਪਰ ਜੇਕਰ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਯਾਹਵੇਹ ਦਾ ਵਾਕ ਹੈ, ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ ਕਿ ਇਹ ਮਹਿਲ ਖੰਡਰ ਬਣ ਜਾਵੇਗਾ।’ ”

6ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ: ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ, ਲਬਾਨੋਨ ਦੇ ਸਿਖਰ ਵਰਗਾ ਹੈ, ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ, ਜਿਵੇਂ ਕਸਬੇ ਨਾ ਵੱਸੇ ਹੋਣ।

7ਮੈਂ ਤੇਰੇ ਵਿਰੁੱਧ ਵਿਨਾਸ਼ਕਾਰੀ ਭੇਜਾਂਗਾ, ਹਰੇਕ ਮਨੁੱਖ ਆਪਣੇ ਹਥਿਆਰਾਂ ਨਾਲ, ਅਤੇ ਉਹ ਤੁਹਾਡੇ ਵਧੀਆ ਦਿਆਰ ਦੇ ਸ਼ਤੀਰਾਂ ਨੂੰ ਵੱਢ ਕੇ ਅੱਗ ਵਿੱਚ ਸੁੱਟ ਦੇਣਗੇ।

8“ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਵਿੱਚੋਂ ਲੰਘਣਗੇ ਅਤੇ ਇੱਕ-ਦੂਜੇ ਨੂੰ ਪੁੱਛਣਗੇ, ‘ਯਾਹਵੇਹ ਨੇ ਇਸ ਮਹਾਨ ਸ਼ਹਿਰ ਨਾਲ ਅਜਿਹਾ ਕਿਉਂ ਕੀਤਾ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.