ਯਿਰਮਿਯਾਹ 22

ਮੈਂ ਤੇਰੇ ਵਿਰੁੱਧ ਵਿਨਾਸ਼ਕਾਰੀ ਭੇਜਾਂਗਾ, ਹਰੇਕ ਮਨੁੱਖ ਆਪਣੇ ਹਥਿਆਰਾਂ ਨਾਲ, ਅਤੇ ਉਹ ਤੁਹਾਡੇ ਵਧੀਆ ਦਿਆਰ ਦੇ ਸ਼ਤੀਰਾਂ ਨੂੰ ਵੱਢ ਕੇ ਅੱਗ ਵਿੱਚ ਸੁੱਟ ਦੇਣਗੇ।

Jeremiah 22:7 (UKJV) And I will prepare destroyers against you, every one with his weapons: and they shall cut down your choice cedars, and cast them into the fire.

5ਪਰ ਜੇਕਰ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਯਾਹਵੇਹ ਦਾ ਵਾਕ ਹੈ, ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ ਕਿ ਇਹ ਮਹਿਲ ਖੰਡਰ ਬਣ ਜਾਵੇਗਾ।’ ”

6ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ: ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ, ਲਬਾਨੋਨ ਦੇ ਸਿਖਰ ਵਰਗਾ ਹੈ, ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ, ਜਿਵੇਂ ਕਸਬੇ ਨਾ ਵੱਸੇ ਹੋਣ।

7ਮੈਂ ਤੇਰੇ ਵਿਰੁੱਧ ਵਿਨਾਸ਼ਕਾਰੀ ਭੇਜਾਂਗਾ, ਹਰੇਕ ਮਨੁੱਖ ਆਪਣੇ ਹਥਿਆਰਾਂ ਨਾਲ, ਅਤੇ ਉਹ ਤੁਹਾਡੇ ਵਧੀਆ ਦਿਆਰ ਦੇ ਸ਼ਤੀਰਾਂ ਨੂੰ ਵੱਢ ਕੇ ਅੱਗ ਵਿੱਚ ਸੁੱਟ ਦੇਣਗੇ।

8“ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਵਿੱਚੋਂ ਲੰਘਣਗੇ ਅਤੇ ਇੱਕ-ਦੂਜੇ ਨੂੰ ਪੁੱਛਣਗੇ, ‘ਯਾਹਵੇਹ ਨੇ ਇਸ ਮਹਾਨ ਸ਼ਹਿਰ ਨਾਲ ਅਜਿਹਾ ਕਿਉਂ ਕੀਤਾ ਹੈ?’

9ਅਤੇ ਜਵਾਬ ਹੋਵੇਗਾ: ‘ਕਿਉਂਕਿ ਉਹਨਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦਾ ਨੇਮ ਛੱਡ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਅਤੇ ਸੇਵਾ ਕੀਤੀ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.