22ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ, ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ। ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।
23ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ, ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ, ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ, ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”
24ਯਾਹਵੇਹ ਦਾ ਵਾਕ ਹੈ, “ਮੇਰੀ ਜ਼ਿੰਦਗੀ ਦੀ ਸਹੁੰ,” ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕੋਨਿਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!
25ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪ ਦੇਵਾਂਗਾ ਜੋ ਤੁਹਾਨੂੰ ਮਾਰਨਾ ਚਾਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਅਰਥਾਤ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ।
26ਮੈਂ ਤੈਨੂੰ ਅਤੇ ਉਸ ਮਾਂ ਨੂੰ, ਜਿਸਨੇ ਤੈਨੂੰ ਜਨਮ ਦਿੱਤਾ, ਕਿਸੇ ਹੋਰ ਦੇਸ਼ ਵਿੱਚ ਸੁੱਟ ਦਿਆਂਗਾ, ਜਿੱਥੇ ਤੇਰੇ ਵਿੱਚੋਂ ਕੋਈ ਵੀ ਨਹੀਂ ਜੰਮਿਆ ਸੀ ਅਤੇ ਉੱਥੇ ਤੁਸੀਂ ਦੋਵੇਂ ਮਰੋਗੇ।